ਚੰਡੀਗੜ੍ਹ: ਜਸਵਿੰਦਰ ਭੱਲਾ ਵਾਪਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਪਰ ਹੁਣੇ-ਹੁਣੇ ਜੋ ਖ਼ਬਰ ਸਾਹਮਣੇ ਆਈ ਹੈ, ਉਹ ਭੱਲਾ ਦੇ ਫੈਨਸ ਲਈ ਗੁੱਡ ਨਿਊਜ਼ ਹੈ। ਭੱਲਾ ਨਾਲ ਹੋਈ ਤਾਜ਼ਾ ਮੁਲਾਕਾਤ ਵਿੱਚ ਉਨ੍ਹਾਂ ਦੱਸਿਆ ਕਿ ਜਲਦ ਹੀ ਉਹ 'ਛਣਕਾਟਾ' 'ਤੇ ਕੰਮ ਸ਼ੁਰੂ ਕਰਨਗੇ।

ਜਸਵਿੰਦਰ ਭੱਲਾ ਦੇ ਛਣਕਾਟੇ ਦਾ ਹਰ ਕੋਈ ਫੈਨ ਹੈ। ਹੁਣ ਪੁਰਾਣੇ ਕਲਾਕਾਰਾਂ ਨਾਲ ਮਿਲ ਕੇ ਜਸਵਿੰਦਰ ਭੱਲਾ ਓਹੀ ਫਲੇਵਰ ਲੈ ਕੇ ਆਉਣਗੇ।

ਅਜੇ ਕੱਲ੍ਹ ਜਸਵਿੰਦਰ ਭੱਲਾ 'ਕੀ ਬਾਣੁ ਪੂਨੀਆ ਦਾ' ਵੈੱਬ ਸੀਰੀਜ਼ ਤੇ ਫਿਲਮ 'ਫੇਰ ਮਾਮਲਾ ਗੜਬੜ ਹੈ', ਦਾ ਸ਼ੂਟ ਕਰ ਰਹੇ ਹਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦੀਆਂ ਕਈ ਫਿਲਮਾਂ ਵੀ ਇਸ ਸਾਲ ਰਿਲੀਜ਼ ਹੋਣਗੀਆਂ ਜੋ 2020 ਵਿੱਚ ਰਿਲੀਜ਼ ਨਹੀਂ ਹੋ ਪਈਆਂ। ਛਣਕਾਟੇ ਨੂੰ ਜਸਵਿੰਦਰ ਭੱਲਾ ਸਮੀਪ ਕੰਗ ਨਾਲ ਮਿਲ ਕੇ ਬਣਾਉਣਗੇ।