Jaswinder Bhalla Gets Trolled: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਇੰਸਡਟਰੀ 'ਤੇ 3 ਦਹਾਕਿਆਂ ਤੋਂ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਸਫਰ 'ਛਣਕਾਟਾ' ਸੀਰੀਜ਼ ਤੋਂ ਸ਼ੁਰੂ ਕੀਤਾ ਸੀ। ਇਸ ਦੇ ਨਾਲ ਨਾਲ ਜਸਵਿੰਦਰ ਭੱਲਾ ਅੱਜ ਕੱਲ੍ਹ ਆਪਣੀ ਫਿਲਮ 'ਕੈਰੀ ਆਨ ਜੱਟਾ 3' ਦੀ ਕਾਮਯਾਬੀ ਨੂੰ ਐਨਜੁਆਏ ਕਰ ਰਹੇ ਹਨ।
ਇਸ ਦਰਮਿਆਨ ਜਸਵਿੰਦਰ ਭੱਲਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਭੱਲਾ ਨੇ ਇੱਕ ਛੋਟੀ ਲੜਕੀ ਦੀ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ 'ਚ ਭੱਲਾ ਨੇ ਲਿਿਖਿਆ, 'ਕੁੜੀਆਂ ਵਿਚਾਰੀਆਂ ਹਰੇਕ ਸਥਿਤੀ 'ਚ ਆਪਣੇ ਆਪ ਨੂੰ ਢਾਲ ਲੈਂਦੀਆਂ....ਡਰਾਮੇਬਾਜ਼।' ਵੀਡੀਓ 'ਚ ਲੜਕੀਆਂ ਨੂੰ ਡਰਾਮੇਬਾਜ਼ ਦੱਸਣਾ ਹੀ ਭੱਲਾ ਸਾਬ੍ਹ ਨੂੰ ਮਹਿੰਗਾ ਪੈ ਗਿਆ ਹੈ। ਹੁਣ ਸੋਸ਼ਲ ਮੀਡੀਆ 'ਤੇ ਲੋਕ ਖਾਸ ਕਰਕੇ ਔਰਤਾਂ ਉਨ੍ਹਾਂ ਨੂੰ ਨਸੀਹਤਾਂ ਦੇ ਰਹੀਆਂ ਹਨ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ;
ਔਰਤਾਂ ਨੂੰ ਭੱਲਾ ਨੂੰ ਦਿੱਤੀ ਨਸੀਹਤ
ਕੁੱਝ ਲੋਕਾਂ ਨੂੰ ਭੱਲਾ ਸਾਬ੍ਹ ਦਾ ਇਹ ਮਜ਼ਾਕ ਪਸੰਦ ਨਹੀਂ ਆਇਆ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਨਹੀਂ ਸਰ, ਕੁੜੀਆਂ ਡਰਾਮੇਬਾਜ਼ ਨਹੀਂ ਆ, ਬੱਸ ਵਾਹਿਗੁਰੂ ਜੀ ਨੇ ਸਿਰਫ ਸਾਨੂੰ ਹੀ ਆ ਪਾਵਰ ਦਿੱਤੀ ਆ ਕਿ ਹਾਲਾਤ ਜਿਵੇਂ ਦੇ ਵੀ ਹੋਣ ਬੱਸ ਖੁਸ਼ ਰਹੋ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਕਿਸੇ 'ਤੇ ਲੇਬਲ ਲਾਉਣਾ ਅਸਾਨ ਹੈ। ਉਹ ਆਦਮੀ ਜੋ ਆਂਪਣੀਆਂ ਮਾਵਾਂ ਦੀ ਰਿਸਪੈਕਟ ਕਰਦੇ ਹਨ, ਉਨ੍ਹਾਂ ਨੂੰ ਦੂਜੀਆਂ ਔਰਤਾਂ ਦਾ ਅਪਮਾਨ ਕਰਨਾ ਸ਼ੋਭਾ ਨਹੀਂ ਦਿੰਦਾ। ਔਰਤਾਂ ਦਾ ਸਰੀਰ ਅਜਿਹਾ ਹੁੰਦਾ ਹੈ ਕਿ ਉਹ ਬੱਚੇ ਨੂੰ ਜਨਮ ਦਿੰਦੀਆਂ ਹਨ, ਇਸ ਦੇ ਬਾਅਦ ਵੀ ਉਨ੍ਹਾਂ ਦੇ ਸਰੀਰ 'ਚ ਜੋ ਬਦਲਾਅ ਆਉਂਦੇ ਹਨ, ਉਹ ਉਸ ਨਾਲ ਚੱਲਦੀਆਂ ਰਹਿੰਦੀਆਂ ਹਨ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ, ਪਰ ਲੱਗਦਾ ਹੈ ਕਿ ਇਸ ਵਾਰ ਉਨ੍ਹਾਂ ਦਾ ਮਜ਼ਾਕ ਕੁੱਝ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਭੱਲਾ ਹਾਲ ਹੀ 'ਚ ਫਿਲਮ 'ਕੈਰੀ ਆਨ ਜੱਟਾ 3' 'ਚ ਨਜ਼ਰ ਆਏ ਸੀ। ਇਹ ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਚੁੱਕੀ ਹੈ।