Jaswinder Bhalla Video: ਜਸਵਿੰਦਰ ਭੱਲਾ ਉਹ ਸ਼ਖਸੀਅਤ ਹਨ, ਜੋ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦਾ ਧਿਆਨ ਅਕਸਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀਆਂ ਹਨ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਜਸਵਿੰਦਰ ਭੱਲਾ ਇੱਕ ਵਾਰ ਫਿਰ ਤੋਂ ਐਡਵੋਕੇਟ ਢਿੱਲੋਂ ਬਣ ਕੇ ਲੋਕਾਂ ਨੂੰ ਖੂਬ ਹਸਾਉਣ ਵਾਲੇ ਹਨ। ਇਸ ਤੋਂ ਪਹਿਲਾਂ ਭੱਲਾ ਦੀ ਇੱਕ ਪੋਸਟ ਦੀ ਖਾਸੀ ਚਰਚਾ ਹੋ ਰਹੀ ਹੈ।
ਜਸਵਿੰਦਰ ਭੱਲਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਜੇ ਤੁਹਾਡੇ ਅੰਦਰ ਵੀ ਇਹ ਖੂਬੀਆਂ ਹਨ, ਤਾਂ ਤੁਸੀਂ ਵੀ ਐਡਵੋਕੇਟ ਢਿੱਲੋਂ ਹੋ। ਤਾਂ ਆਓ ਦੱਸਦੇ ਹਾਂ ਤੁਹਾਨੂੰ ਉਹ ਖੂਬੀਆਂ:
1. ਤੁਹਾਨੂੰ ਵੀ ਕਾਲਾ ਰੰਗ ਪਸੰਦ ਹੈ: ਫਿਲਮ 'ਚ ਤੁਸੀਂ ਜਸਵਿੰਦਰ ਭੱਲਾ ਨੂੰ ਬਾਰ-ਬਾਰ ਇਹ ਬੋਲਦੇ ਸੁਣਿਆ ਹੋਵੇਗਾ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਹੀ ਨਹੀਂ ਪਾਇਆ। ਇਸ ਦਾ ਮਤਲਬ ਕਿ ਢਿੱਲੋਂ ਸਾਬ੍ਹ ਦਾ ਮਨਪਸੰਦ ਰੰਗ ਕਾਲਾ ਹੈ ਅਤੇ ਉਹ ਬਾਰ ਬਾਰ ਇਸੇ ਕਰਕੇ ਕਾਲੇ ਰੰਗ ਦੇ ਕੋਟ ਦਾ ਰੈਫਰੈਂਸ ਦਿੰਦੇ ਹਨ।
2. ਸਾਰੇ ਪੰਗੇ ਲੰਬੀ ਜ਼ੁਬਾਨ ਕਰਕੇ ਪੈਂਦੇ ਨੇ: ਐਡਵੋਕੇਟ ਢਿੱਲੋਂ ਬਿਨਾਂ ਸੋਚੇ ਸਮਝੇ ਦਿਲ ਦੀ ਗੱਲ ਮੂੰਹ 'ਤੇ ਬੋਲ ਦਿੰਦੇ ਹਨ। ਕਈ ਵਾਰ ਇਸ ਗੱਲ ਕਰਕੇ ਪੰਗੇ ਵੀ ਪੈ ਜਾਂਦੇ ਹਨ।
3. ਆਪਣੇ ਹੀ ਬੇਵਕੂਫ ਬਣਾ ਦਿੰਦੇ ਨੇ: ਜਸਵਿੰਦਰ ਭੱਲਾ ਯਾਨਿ ਐਡਵੋਕੇਟ ਢਿੱਲੋਂ ਨੂੰ ਉਨ੍ਹਾਂ ਦਾ ਬੇਟਾ ਗਿੱਪੀ ਯਾਨਿ ਜੱਸ ਬੇਵਕੂਫ ਬਣਾਉਂਦਾ ਹੈ।
ਬਾਕੀ ਖੂਬੀਆਂ ਚੈੱਕ ਕਰਨ ਲਈ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 'ਚ ਜਸਵਿੰਦਰ ਭੱਲਾ ਇੱਕ ਵਾਰ ਫਿਰ ਤੋਂ ਐਡਵੋਕੇਟ ਢਿੱਲੋਂ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਦੱਸ ਦਈਏ ਕਿ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।