Jaswinder Bhalla On Demonitization: ਪੰਜਾਬੀ ਕਮੇਡੀਅਨ ਤੇ ਐਕਟਰ ਜਸਵਿੰਦਰ ਭੱਲਾ ਦਾ ਨਾਂ ਕੌਣ ਨਹੀਂ ਜਾਣਦਾ? ਉਹ ਪਿਛਲੇ ਤਕਰੀਬਨ 4 ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਹਸਾਉਂਦੇ ਆ ਰਹੇ ਹਨ। ਇਹੀ ਰਵਾਇਤ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਕਾਇਮ ਰੱਖੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਹਸਾਉਣ ਦਾ ਕੋਈ ਮੌਕਾ ਆਪਣੇ ਹੱਥੋਂ ਜਾਣ ਨਹੀਂ ਦਿੰਦੇ।
ਇਹ ਵੀ ਪੜ੍ਹੋ: ਆਦਿਤਿਆ ਸਿੰਘ ਰਾਜਪੂਤ ਦੀ ਆਖਰੀ ਸੋਸ਼ਲ ਮੀਡੀਆ ਪੋਸਟ ਕਰੇਗੀ ਭਾਵੁਕ, ਐਕਟਰ ਨੇ ਦੱਸਿਆ ਸੀ ਖੁਸ਼ੀ ਦਾ ਰਾਜ਼
ਜਸਵਿੰਦਰ ਭੱਲਾ ਦਾ ਇੱਕ ਵੀਡੀਓ ਹਾਲ ਹੀ 'ਚ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਹਾਲ ਹੀ 'ਚ 2000 ਦੇ ਨੋਟਾਂ 'ਤੇ ਪਾਬੰਦੀ ਲੱਗ ਗਈ ਹੈ। ਹੁਣ ਕੇਂਦਰ ਸਰਕਾਰ ਦੇ ਇਸ ਕਦਮ ਤੋਂ ਸਭ ਜ਼ਿਆਦਾ ਜਸਵਿੰਦਰ ਭੱਲਾ ਹੀ ਪਰੇਸ਼ਾਨ ਲੱਗ ਰਹੇ ਹਨ।
ਜਸਵਿੰਦਰ ਭੱਲਾ ਇਸ ਵੀਡੀਓ 'ਚ ਨਰੇਸ਼ ਕਥੂਰੀਆ ਦੇ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਭੱਲਾ ਕਾਫੀ ਅਪਸੈਟ ਲੱਗ ਰਹੇ ਹਨ। ਨਰੇਸ਼ ਕਥੂਰੀਆ ਉਨ੍ਹਾਂ ਤੋਂ ਪੁੱਛਦੇ ਹਨ ਕਿ ਕੀ ਕਾਰਨ ਹੈ ਕਿ ਉਹ ਇੰਨੇਂ ਅਪਸੈਟ ਹਨ? ਇਸ 'ਤੇ ਭੱਲਾ ਕਹਿੰਦੇ ਹਨ ਕਿ ਪਰੇਸ਼ਾਨ ਹੋਣ ਵਾਲੀ ਗੱਲ ਤਾਂ ਹੈ ਹੀ, ਚੌਥੇ ਦਿਨ ਨੋਟਬੰਦੀ ਹੋ ਜਾਂਦੀੌ ਆ, ਹੁਣ 2000 ਦੇ ਨੋਟ ਬੰਦ ਕਰ ਦਿੱਤੇ। ਇਸ ਤੋਂ ਬਾਅਦ ਜੋ ਹੋਇਆ ਤੁਸੀਂ ਵੀ ਦੇਖੋ ਇਹ ਵੀਡੀਓ 'ਚ:
ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਚਰਚਾ ਵਿੱਚ ਹਨ। ਇਸ ਫਿਲਮ 'ਚ ਭੱਲਾ ਐਡਵੋਕੇਟ ਢਿੱਲੋਂ ਦੇ ਕਿਰਦਾਰ 'ਚ ਹੀ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਭੱਲਾ ਦੇ ਨਾਲ ਨਾਲ ਸੋਨਮ ਬਾਜਵਾ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਸੀਰੀਅਲ ਦਾ ਪ੍ਰੋਮੋ ਦੇਖ ਭੜਕੇ ਲੋਕ, ਸੀਰੀਅਲ 'ਚ ਰੇਪ ਸੀਨ ਦਿਖਾਏ ਜਾਣ 'ਤੇ ਇਤਰਾਜ਼