ਮੁੰਬਈ: ਗੀਤਕਾਰ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਜਾਵੇਦ ਅਖ਼ਤਰ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਸੰਬੋਧਨ 'ਤੇ ਸਵਾਲ ਚੁੱਕੇ ਹਨ। ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਤਕਰੀਬਨ 30 ਮਿੰਟ ਤਕ ਸੰਬੋਧਨ ਕੀਤਾ ਤੇ ਇਸ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ।

ਇਸ ਦੌਰਾਨ ਮੋਦੀ ਨੇ ਦੇਸ਼ ਲਈ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਪਰ ਜਾਵੇਦ ਅਖ਼ਤਰ, ਪ੍ਰਧਾਨ ਮੰਤਰੀ ਮੋਦੀ ਦੇ ਇਸ ਸੰਬੋਧਨ ਤੋਂ ਬਹੁਤ ਖੁਸ਼ ਨਜ਼ਰ ਨਹੀਂ ਆਏ। ਜਾਵੇਦ ਅਖਤਰ ਨੇ ਇਸ ਬਾਰੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਇੰਨੇ ਲੰਮੇ ਭਾਸ਼ਣ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਸੀ।

ਜਾਵੇਦ ਅਖਤਰ ਦਾ ਟਵੀਟ:



ਜਾਵੇਦ ਅਖਤਰ ਨੇ ਟਵੀਟ ਕਰ ਲਿਖੀਆ, "20 ਲੱਖ ਕਰੋੜ ਦਾ ਪੈਕੇਜ ਨਿਸ਼ਚਤ ਰੂਪ ਨਾਲ ਦੇਸ਼ ਵਾਸੀਆਂ ਲਈ ਨੈਤਿਕ ਬੂਸਟਰ ਹੈ। ਪਰ 33 ਮਿੰਟ ਦੇ ਭਾਸ਼ਣ ‘ਚ ਪ੍ਰਵਾਸੀ ਮਜ਼ਦੂਰਾਂ, ਦਿਹਾੜੀਦਾਰ ਮਜ਼ਦੂਰਾਂ ਲਈ ਕੋਈ ਸ਼ਬਦ ਨਹੀਂ ਬੋਲਿਆ ਗਿਆ, ਜਿਨ੍ਹਾਂ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ  ਰੋਜ਼ੀ-ਰੋਟੀ ਲਈ ਮਦਦ ਦੀ। ਇਹ ਸਹੀ ਨਹੀਂ ਹੈ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904