Jawan Advance Booking Day 1 Collection: ਦਰਸ਼ਕ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਐਡਵਾਂਸ ਬੁਕਿੰਗ ਦੇ ਪਹਿਲੇ ਦਿਨ ਫਿਲਮ ਦੀਆਂ 2 ਲੱਖ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਕਿਹਾ ਜਾ ਰਿਹਾ ਹੈ ਕਿ ਹੌਲੀ-ਹੌਲੀ ਟਿਕਟਾਂ ਦੀ ਵਿਕਰੀ ਵਧੇਗੀ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰੇਗੀ।
ਰਿਪੋਰਟ ਦੇ ਅਨੁਸਾਰ, ਜਵਾਨ ਨੇ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ 2 ਲੱਖ 454 ਟਿਕਟਾਂ ਵੇਚੀਆਂ ਹਨ। ਫਿਲਮ ਨੇ ਪਹਿਲੇ ਦਿਨ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। 'ਜਵਾਨ' ਵਲੋਂ ਐਡਵਾਂਸ ਬੁਕਿੰਗ 'ਚ ਵੇਚੀਆਂ ਗਈਆਂ ਟਿਕਟਾਂ ਦੀ ਗਿਣਤੀ ਦੇ ਹਿਸਾਬ ਨਾਲ ਫਿਲਮ ਨੇ 6.84 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਫਿਲਮ ਨੂੰ ਲੈ ਕੇ ਮੇਕਰਸ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਹਨ।
ਕਿਹੜੀ ਭਾਸ਼ਾ ਲਈ ਕਿੰਨੀਆਂ ਟਿਕਟਾਂ ਵਿਕੀਆਂ?
'ਜਵਾਨ' ਨੇ ਹਿੰਦੀ ਖੇਤਰ ਵਿੱਚ ਐਡਵਾਂਸ ਬੁਕਿੰਗ ਵਿੱਚ ਸਭ ਤੋਂ ਵੱਧ ਕਮਾਈ ਕੀਤੀ ਹੈ। ਰਿਪੋਰਟ ਮੁਤਾਬਕ ਫਿਲਮ ਨੇ ਬੁਕਿੰਗ ਦੇ ਪਹਿਲੇ ਦਿਨ ਹਿੰਦੀ ਭਾਸ਼ਾ 'ਚ 1,85,805 ਟਿਕਟਾਂ ਵੇਚੀਆਂ ਹਨ। ਇਸ ਦੇ ਨਾਲ ਹੀ, ਤਾਮਿਲ ਵਿੱਚ 3,365 ਟਿਕਟਾਂ ਅਤੇ ਆਈਮੈਕਸ ਲਈ 10,187 ਟਿਕਟਾਂ ਵੇਚੀਆਂ ਗਈਆਂ ਹਨ। ਇਸ ਤੋਂ ਇਲਾਵਾ ਤੇਲਗੂ 'ਚ ਫਿਲਮ ਨੇ 1097 ਟਿਕਟਾਂ ਵੇਚੀਆਂ ਹਨ। ਇਸ ਨਾਲ ਫਿਲਮ ਨੇ ਕੁੱਲ 2 ਲੱਖ 454 ਟਿਕਟਾਂ ਵੇਚ ਕੇ 6.84 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
'ਜਵਾਨ' ਤੋੜੇਗੀ 'ਪਠਾਨ' ਦਾ ਰਿਕਾਰਡ?
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ 'ਚ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ 31 ਅਗਸਤ ਨੂੰ ਲਾਂਚ ਹੋਇਆ ਸੀ, ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ 'ਜਵਾਨ' ਉਨ੍ਹਾਂ ਦੀ ਆਪਣੀ ਹੀ ਫਿਲਮ 'ਪਠਾਨ' ਦਾ ਰਿਕਾਰਡ ਤੋੜ ਦੇਵੇਗੀ। ਤੁਹਾਨੂੰ ਦੱਸ ਦਈਏ ਕਿ 'ਪਠਾਨ' ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ, ਜਿਸ ਨੇ ਦੁਨੀਆ ਭਰ ਵਿੱਚ 1000 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਸੀ।