Kangana Ranaut Praised Jawan: ਬਾਲੀਵੁੱਡ ਦੀ 'ਕੁਈਨ' ਅਭਿਨੇਤਰੀ ਕੰਗਨਾ ਰਣੌਤ ਨੂੰ ਅਕਸਰ ਦੂਜੇ ਸਿਤਾਰਿਆਂ 'ਤੇ ਹਮਲਾ ਕਰਦੇ ਦੇਖਿਆ ਜਾਂਦਾ ਹੈ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਉਹ ਕਿਸੇ ਸਟਾਰ ਜਾਂ ਉਸਦੀ ਫਿਲਮ ਦੀ ਪ੍ਰਸ਼ੰਸਾ ਕਰਦੀ ਹੈ। ਪਰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੀ ਰਿਲੀਜ਼ ਦੇ ਮੌਕੇ 'ਤੇ ਅਦਾਕਾਰਾ ਨੇ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਇੱਥੋਂ ਤੱਕ ਕਿ ਕੰਗਨਾ ਨੇ ਸ਼ਾਹਰੁਖ ਖਾਨ ਨੂੰ 'ਸਿਨੇਮਾ ਦਾ ਭਗਵਾਨ' ਵੀ ਕਰਾਰ ਦਿੱਤਾ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਬਾਕਸ ਆਫਿਸ 'ਤੇ ਹਨੇਰੀ, ਪਹਿਲੇ ਹੀ ਦਿਨ 'ਜਵਾਨ' ਨੇ ਸਿਰਫ ਭਾਰਤ 'ਚ ਕੀਤੀ 75 ਕਰੋੜ ਦੀ ਕਮਾਈ


ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ ਅਤੇ ਕੰਗਨਾ ਰਣੌਤ ਨੇ 'ਜਵਾਨ' ਦੀ ਰਿਲੀਜ਼ ਦੇ ਪਹਿਲੇ ਦਿਨ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕੀਤੀ ਹੈ ਅਤੇ 'ਜਵਾਨ' ਲਈ ਸ਼ਾਹਰੁਖ ਖਾਨ ਦੇ ਨਾਲ-ਨਾਲ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਅਦਾਕਾਰਾ ਨੇ 'ਜਵਾਨ' ਦਾ ਪੋਸਟਰ ਸ਼ੇਅਰ ਕਰਦੇ ਹੋਏ ਇੱਕ ਲੰਮਾ ਨੋਟ ਲਿਖਿਆ ਹੈ।


ਸ਼ਾਹਰੁਖ ਖਾਨ ਦੀ ਤਾਰੀਫ 'ਚ ਕਹੀਆਂ ਇਹ ਗੱਲਾਂ
ਕੰਗਨਾ ਨੇ ਲਿਿਖਿਆ, '90 ਦੇ ਦਹਾਕੇ ਦਾ ਪਰਮ ਪ੍ਰੇਮੀ ਲੜਕਾ ਹੋਣ ਤੋਂ ਲੈਕੇ ਇੱਕ ਦਹਾਕੇ ਤੱਕ ਫਿਰ ਤੋਂ ਨਵੀਂ ਖੋਜ ਕਰਨ ਲਈ ਲੰਬੇ ਸੰਘਰਸ਼ ਤੱਕ ਚਾਲੀ ਤੋਂ ਲੈਕੇ 50 ਦੇ ਦਹਾਕੇ ਦੇ ਅਖੀਰ ਤੱਕ ਆਪਣੇ ਦਰਸ਼ਕਾਂ ਦੇ ਨਾਲ ਉਨ੍ਹਾਂ ਦਾ ਜੁੜਾਅ ਤੇ ਲਗਭਗ 60 ਦੀ ਉਮਰ 'ਚ ਰੀਅਲ ਲਾਈਫ 'ਚ ਇੱਕ ਬੈਸਟ ਗ੍ਰੇਟ ਇੰਡੀਅਨ ਐਕਟਰ ਦੇ ਤੌਰ 'ਤੇ ਉੱਭਰਨਾ ਕਿਸੇ ਮਹਾਨਾਇਕ ਤੋਂ ਘੱਟ ਨਹੀਂ ਹੈ।'




ਸ਼ਾਹਰੁਖ ਦੇ ਸੰਘਰਸ਼ ਨੂੰ ਦੱਸਿਆ 'ਮਾਸਟਰ ਕਲਾਸ'
ਚੰਦਰਮੁਖੀ ਅਦਾਕਾਰਾ ਨੇ ਅੱਗੇ ਲਿਿਖਿਆ, 'ਮੈਨੂੰ ਯਾਦ ਹੈ, ਉਹ ਵਕਤ ਸੀ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਅਤੇ ਉਨ੍ਹਾਂ ਦੀ ਪਸੰਦ ਦਾ ਮਜ਼ਾਕ ਉਡਾਇਆ ਸੀ, ਪਰ ਉਨ੍ਹਾਂ ਦਾ ਸੰਘਰਸ਼ ਲੰਬੇ ਕਰੀਅਰ ਦਾ ਅਨੰਦ ਲੈ ਰਹੇ ਸਾਰੇ ਕਲਾਕਾਰਾਂ ਲਈ ਮਾਸਟਰ ਕਲਾਸ ਹੈ, ਪਰ ਉਨ੍ਹਾਂ ਨੂੰ ਫਿਰ ਤੋਂ ਖੋਜ ਤੇ ਦੁਬਾਰਾ ਸਥਾਪਤ ਕਰਨਾ ਪਵੇਗਾ।'


ਕੰਗਨਾ ਨੇ ਕਿੰਗ ਖਾਨ ਨੂੰ ਕਿਹਾ- 'ਸਿਨੇਮਾ ਦਾ ਭਗਵਾਨ'
ਕੰਗਨਾ ਇੱਥੇ ਹੀ ਨਹੀਂ ਰੁਕੀ, ਉਸਨੇ ਅੱਗੇ ਲਿਖਿਆ, 'ਸ਼ਾਹਰੁਖ ਖਾਨ ਸਿਨੇਮਾ ਦੇ ਦੇਵਤਾ ਹਨ, ਜਿਨ੍ਹਾਂ ਦੀ ਫਿਲਮ ਨੂੰ ਸਿਰਫ ਉਨ੍ਹਾਂ ਦੇ ਗਲ ਨਾਲ ਲਾਉਣ ਜਾਂ ਡਿੰਪਲ ਦੀ ਹੀ ਨਹੀਂ, ਬਲਕਿ ਕੁਝ ਦੁਨੀਆ ਨੂੰ ਬਚਾਉਣ ਦੀ ਵੀ ਜ਼ਰੂਰਤ ਹੈ। ਤੁਹਾਡੇ ਜਨੂੰਨ, ਮਿਹਨਤ ਅਤੇ ਸ਼ਿਸ਼ਟਾਚਾਰ ਨੂੰ ਸਲਾਮ, ਕਿੰਗ ਖਾਨ। 


ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਅਦਾਕਾਰ ਗੁੱਗੂ ਗਿੱਲ, ਵੀਡੀਓ ਸ਼ੇਅਰ ਕਰ ਬੋਲੇ- 'ਪੰਜਾਬ ਨੂੰ ਬਚਾਉਣਾ ਹੈ...'