ਅਮੈਲੀਆ ਪੰਜਾਬੀ ਦੀ ਰਿਪੋਰਟ


Jay Randhawa On Medal: ਜੈ ਰੰਧਾਵਾ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਸਿਰਫ ਗਾਇਕੀ 'ਚ ਹੀ ਨਹੀਂ, ਸਗੋਂ ਐਕਟਿੰਗ 'ਚ ਵੀ ਆਪਣੇ ਟੈਲੇਂਟ ਦਾ ਲੋਹਾ ਮਨਵਾਇਆ ਹੈ। ਜੈ ਰੰਧਾਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੈਡਲ' ਕਰਕੇ ਕਾਫੀ ਚਰਚਾ ਵਿੱਚ ਹੈ। ਇਸ ਦੌਰਾਨ ਜੈ ਰੰਧਾਵਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਕਿਵੇਂ ਫਿਲਮ ਦੀ ਸ਼ੂਟਿੰਗ ਕਰਦਾ ਜ਼ਖਮੀ ਹੋ ਗਿਆ ਸੀ।


ਇਹ ਵੀ ਪੜ੍ਹੋ: 'ਮੈਡਲ' ਤੋਂ 'ਕੈਰੀ ਆਨ ਜੱਟਾ 3', ਜੂਨ 'ਚ ਇਹ ਫਿਲਮਾਂ ਕਰਨਗੀਆਂ ਤੁਹਾਡਾ ਮਨੋਰੰਜਨ, ਚੈੱਕ ਕਰੋ ਲਿਸਟ ਤੇ ਰਿਲੀਜ਼ ਡੇਟ


ਇਹ ਕਿੱਸਾ 'ਮੈਡਲ' ਫਿਲਮ ਦੀ ਸ਼ੂਟਿੰਗ ਦਾ ਹੈ। ਫਿਲਮ ਦੇ ਇੱਕ ਸੀਨ 'ਚ ਜੈ ਨੂੰ ਘੋੜੇ 'ਤੇ ਸਵਾਰ ਹੋ ਕੇ ਸੜਕ 'ਤੇ ਭੱਜਣਾ ਸੀ। ਇਸ ਦੌਰਾਨ ਸੜਕ 'ਤੇ ਜਾਂਦੇ ਹੋਏ ਜਦੋਂ ਇੱਕ ਨੇ ਹੌਰਨ ਮਾਰਿਆ ਤਾਂ ਘੋੜਾ ਡਰ ਗਿਆ ਅਤੇ ਉਸ ਨੇ ਘਬਰਾ ਕੇ ਐਕਟਰ ਨੂੰ ਹੇਠਾਂ ਸੁੱਟ ਦਿੱਤਾ। ਇਸ ਹਾਦਸੇ 'ਚ ਜੈ ਰੰਧਾਵਾ ਦਾ ਮੋਢਾ ਬੁਰੀ ਤਰ੍ਹਾਂ ਹਿੱਲ ਗਿਆ ਸੀ। ਦੇਖੋ ਵੀਡੀਓ 'ਚ ਐਕਟਰ ਨੇ ਖੁਦ ਦੱਸਿਆ ਆਪਣਾ ਹਾਲ:









ਦੱਸ ਦਈਏ ਕਿ ਮੈਡਲ ਫਿਲਮ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਫਿਲਮ 'ਚ ਜੈ ਰੰਧਾਵਾ ਨਾਲ ਬਾਣੀ ਸੰਧੂ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦਰਸ਼ਕ ਇਸ ਮੂਵੀ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਫਿਲਮ ਦੀ ਕਹਾਣੀ ਇੱਕ ਹੋਣਹਾਰ ਸਟੂਡੈਂਟ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਅਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਖੂਬ ਮੇਹਨਤ ਕਰ ਰਿਹਾ ਹੈ, ਪਰ ਫਿਰ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਸਟੂਡੈਂਟ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ। 


ਕਾਬਿਲੇਗ਼ੌਰ ਹੈ ਕਿ ਮੈਡਲ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਬਾਣੀ ਸੰਧੂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਨਾਲ ਨਾਲ ਗਾਇਕਾ ਕਾਰੋਬਾਰੀ ਵੀ ਬਣਨ ਜਾ ਰਹੀ ਹੈ। ਬਾਣੀ ਨੇ ਆਪਣਾ ਸਪਿਰੀਚੂਅਲ ਹੀਲੰਿਗ ਦਾ ਬਿਜ਼ਨਸ ਸ਼ੁਰੂ ਕੀਤਾ ਹੈ। ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਸੀ। 


ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਟਰੇਲਰ ਲੌਂਚ 'ਤੇ ਖੂਬ ਭੰਗੜਾ ਪਾਉਂਦੇ ਨਜ਼ਰ ਆਏ ਆਮਿਰ ਖਾਨ, ਐਕਟਰ ਦਾ ਨਵਾਂ ਲੁੱਕ ਚਰਚਾ 'ਚ