Jee Le Zara: ਜਦੋਂ ਤੋਂ ਫਿਲਮ 'ਜੀ ਲੇ ਜ਼ਰਾ' ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਫੈਨਜ਼ 'ਚ ਵੱਖਰਾ ਹੀ ਉਤਸ਼ਾਹ ਹੈ ਅਤੇ ਹੋਵੇ ਵੀ ਕਿਉਂ ਨਹੀਂ? ਫਿਲਮ 'ਚ ਬਾਲੀਵੁੱਡ ਦੀਆਂ 3 ਵੱਡੀਆਂ ਅਭਿਨੇਤਰੀਆਂ ਦੇ ਕਾਸਟ ਹੋਣ ਦੀ ਖਬਰ ਹੈ। ਕਿਹਾ ਜਾ ਰਿਹਾ ਸੀ ਕਿ ਇਸ ਰੋਡ-ਟ੍ਰਿਪ ਫਿਲਮ 'ਚ ਕੈਟਰੀਨਾ ਕੈਫ, ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਇਕੱਠੇ ਨਜ਼ਰ ਆਉਣਗੇ।  ਹਾਲਾਂਕਿ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ, ਉਸ ਨੂੰ ਸੁਣ ਕੇ ਫੈਨਜ਼ ਨਿਰਾਸ਼ ਹੋ ਸਕਦੇ ਹਨ।



ਦਰਅਸਲ ਜ਼ੋਇਆ ਅਖਤਰ ਨੇ ਹਾਲ ਹੀ 'ਚ ਫਿਲਮ 'ਜੀ ਲੇ ਜ਼ਾਰਾ' ਦਾ ਐਲਾਨ ਕੀਤਾ ਸੀ, ਜਿਸ 'ਚ ਆਲੀਆ ਭੱਟ, ਕੈਟਰੀਨਾ ਕੈਫ ਅਤੇ ਪ੍ਰਿਅੰਕਾ ਚੋਪੜਾ ਨੂੰ ਕਾਸਟ ਕੀਤਾ ਗਿਆ ਸੀ। ਫੈਨਜ਼ ਨੂੰ ਉਮੀਦ ਸੀ ਕਿ ਇਸ ਫਿਲਮ ਦੀ ਸ਼ੂਟਿੰਗ ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਪਰ ਹੁਣ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਜਾਪਦੀ ਹੈ। ਖਬਰਾਂ ਮੁਤਾਬਕ ਫਿਲਮ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਫੀਮੇਲ ਸੈਂਟ੍ਰਿਕ ਫਿਲਮ ਜ਼ੀ ਲੇ ਜ਼ਰਾ, ਕੈਟਰੀਨਾ ਕੈਫ, ਆਲੀਆ ਭੱਟ, ਪ੍ਰਿਯੰਕਾ ਚੋਪੜਾ ਦੀ ਕਾਸਟ ਤੈਅ ਹੋ ਗਈ ਹੈ, ਪਰ ਇਸ ਫਿਲਮ ਵਿੱਚ ਮੇਲ ਲੀਡ ਵਿੱਚ ਕੌਣ ਹੋਵੇਗਾ, ਇਹ ਅਜੇ ਤੈਅ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਫਰਹਾਨ ਖੁਦ ਇਸ ਫਿਲਮ 'ਚ ਕੰਮ ਕਰਨਗੇ ਪਰ ਅਜੇ ਤੱਕ ਇਸ ਮਾਮਲੇ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇੰਨਾ ਹੀ ਨਹੀਂ ਫਿਲਮ ਦੀਆਂ ਫੀਮੇਲ ਲੀਡਜ਼ ਦੀਆਂ ਤਰੀਕਾਂ ਵੀ ਆਪਸ 'ਚ ਮੇਲ ਨਹੀਂ ਖਾਂ ਰਹੀਆਂ ਹਨ। ਇਸ ਕਾਰਨ ਇਸ ਫਿਲਮ ਦਾ ਨਿਰਮਾਣ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ।

ਰੋਡ ਟ੍ਰਿਪ ਦੇ ਕਨਸੈਪਟ 'ਤੇ ਬੇਸਡ ਹੈ ਫਿਲਮ ਦੀ ਕਹਾਣੀ
ਸਾਲ 2011 'ਚ ਜ਼ੋਇਆ ਅਖਤਰ ਨੇ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਦਾ ਨਿਰਦੇਸ਼ਨ ਕੀਤਾ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। 'ਜੀ ਲੇ ਜ਼ਰਾ' ਵੀ ਤਿੰਨ ਦੋਸਤਾਂ ਦੀ ਜ਼ਿੰਦਗੀ 'ਤੇ ਬਣੀ ਫਿਲਮ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਤਿੰਨੇ ਮੁੱਖ ਅਭਿਨੇਤਰੀਆਂ ਆਪਣੀਆਂ ਤਰੀਕਾਂ ਦੀ ਪੁਸ਼ਟੀ ਕਰ ਲੈਣਗੀਆਂ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਖਬਰਾਂ ਹਨ ਕਿ ਫਿਲਮ ਅਗਲੇ ਸਾਲ ਦੇ ਅੰਤ ਤੱਕ ਪਾਈਪਲਾਈਨ ਵਿੱਚ ਆ ਸਕਦੀ ਹੈ।