Jimmy Shergill On Munna Bhai MBBS: ਜਿੰਮੀ ਸ਼ੇਰਗਿੱਲ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ 'ਆਜ਼ਮ' ਵਿੱਚ ਦੇਖਿਆ ਗਿਆ ਸੀ। ਹਾਲ ਹੀ 'ਚ ਉਨ੍ਹਾਂ ਦੀ ਵੈੱਬ ਸੀਰੀਜ਼ 'ਚੂਨਾ' ਵੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਹੁਣ ਅਦਾਕਾਰ ਨੂੰ ਆਪਣੇ ਉਹ ਦਿਨ ਯਾਦ ਆ ਗਏ ਹਨ ਜਦੋਂ ਉਹ ਫਿਲਮ 'ਮੁੰਨਾਭਾਈ ਐਮਬੀਬੀਐਸ' ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਸੈੱਟ 'ਤੇ ਜਾਣ ਤੋਂ ਬਾਅਦ ਹਸਪਤਾਲ ਦੇ ਬੈੱਡ 'ਤੇ ਸੌਂਦੇ ਹੁੰਦੇ ਸੀ ਅਤੇ ਬਿਨਾਂ ਤਿਆਰ ਹੋਏ ਕੀਤੇ ਸ਼ੂਟ ਕਰਦੇ ਸੀ।
ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੁੰਨਾਭਾਈ MBBS' ਸਾਲ 2003 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਜੇ ਦੱਤ ਤੋਂ ਇਲਾਵਾ ਅਰਸ਼ਦ ਵਾਰਸੀ ਅਤੇ ਬੋਮਨ ਇਰਾਨੀ ਵੀ ਨਜ਼ਰ ਆਏ ਸਨ। ਜਿੰਮੀ ਸ਼ੇਰਗਿੱਲ ਨੇ ਇਸ ਫਿਲਮ 'ਚ ਕੈਂਸਰ ਦੇ ਮਰੀਜ਼ ਦੀ ਭੂਮਿਕਾ ਨਿਭਾਈ ਸੀ, ਜੋ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਨੂੰ ਖੁੱਲ੍ਹ ਕੇ ਬਤੀਤ ਕਰਨਾ ਚਾਹੁੰਦਾ ਸੀ। ਉਨ੍ਹਾਂ 'ਤੇ ਫਿਲਮ 'ਦੇਖਲੇ ਆਂਖੋਂ ਮੇਂ ਆਂਖੇਂ ਡਾਲ' ਦਾ ਇਕ ਗੀਤ ਫਿਲਮਾਇਆ ਗਿਆ ਸੀ।
ਸੈੱਟ 'ਤੇ ਹਸਪਤਾਲ ਦੇ ਬੈੱਡ 'ਤੇ ਸੌਂਦੇ ਸੀ ਜਿੰਮੀ
ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਿੰਮੀ ਸ਼ੇਰਗਿੱਲ ਨੇ ਕਿਹਾ, 'ਦਿਨ ਦੇ ਸਮੇਂ ਮੈਂ ਪੁਣੇ ਦੇ ਏਅਰਬੇਸ 'ਤੇ ਅਗਨੀਪੰਖ ਨਾਮ ਦੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਅਤੇ ਸੂਰਜ ਡੁੱਬਣ ਤੋਂ ਬਾਅਦ ਮੈਂ ਉੱਥੋਂ ਪੈਕਅੱਪ ਕਰ ਕੇ ਮੁੰਬਈ ਫਿਲਮ ਸਿਟੀ ਪਹੁੰਚਿਆ, ਜਿੱਥੇ ਮੁੰਨਾ ਭਾਈ ਦਾ ਸੈੱਟ ਸਥਾਪਿਤ ਕੀਤਾ ਗਿਆ ਸੀ। ਜਦੋਂ ਇਹ ਲੋਕ ਲਾਈਟਾਂ ਲਗਾ ਰਹੇ ਸਨ, ਮੈਂ ਹਸਪਤਾਲ ਦੇ ਕੱਪੜੇ ਪਾ ਕੇ ਉਸ ਬੈੱਡ 'ਤੇ ਸੌਂਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਪੂਰੀ ਰਾਤ ਸ਼ੂਟਿੰਗ ਕਰਨੀ ਪਵੇਗੀ।
'ਲੋਕ ਹੈਰਾਨ ਸਨ ਕਿ ਉਹ ਕਿਸ ਕਿਰਦਾਰ 'ਚ ਹੈ'
ਜਿੰਮੀ ਸ਼ੇਰਗਿੱਲ ਨੇ ਅੱਗੇ ਕਿਹਾ, 'ਜਦੋਂ ਸ਼ੌਟ ਤਿਆਰ ਹੁੰਦੀ ਸੀ ਤਾਂ ਉਹ ਮੈਨੂੰ ਜਗਾਉਂਦੇ ਸੀ। ਕਿਉਂਕਿ ਮੈਨੂੰ ਬਿਮਾਰ ਨਜ਼ਰ ਆਉਣਾ ਸੀ, ਇਸ ਲਈ ਕੋਈ ਤਣਾਅ ਨਹੀਂ ਸੀ ਕਿ ਮੈਨੂੰ ਜਾਗਣ ਤੋਂ ਬਾਅਦ ਮੇਕਅੱਪ ਲਈ ਬੈਠਣਾ ਪਵੇਗਾ। ਲੋਕ ਮਹਿਸੂਸ ਕਰ ਰਹੇ ਸਨ ਕਿ 'ਵਾਹ ਕਿਆ ਕਿਰਦਾਰ ਹੈ'। ਪਰ ਮੈਂ ਅਸਲ ਵਿੱਚ ਸੌਂ ਰਿਹਾ ਸੀ।