ਲਾਸ ਏਂਜਲਸ: ਰੈਸਲਰ ਤੇ ਅਦਾਕਾਰਾ ਜਾਨ ਸੀਨਾ ਹੁਣ ਫਾਸਟ ਐਂਡ ਫਿਊਰੀਅਸ 9 ਵਿੱਚ ਨਜ਼ਰ ਆ ਸਕਦੇ ਹਨ। ਅਦਾਕਾਰ ਵਿਨ ਡੀਜ਼ਲ ਨੇ ਸ਼ੁੱਕਰਵਾਰ ਨੂੰ ਇਹ ਸੰਕੇਤ ਦਿੱਤੇ। ਡੀਜ਼ਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾਇਆ।

ਵਿਨ ਡੀਜ਼ਲ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਉਨ੍ਹਾਂ ਫ਼ਿਲਮ ਤੇ ਆਪਣੇ ਮਰਹੂਮ ਸਾਥੀ ਪਾਲ ਵਾਲਕਰ ਬਾਰੇ ਕੀਤੀ, ਜਿਸ ਦੀ ਸਾਲ 2013 ਵਿੱਚ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਇਸ ਵੀਡੀਓ ਦੇ ਅੰਤ ਵਿੱਚ ਨੀਲੇ ਸੂਟ 'ਚ ਜਾਨ ਸੀਨਾ ਨਜ਼ਰ ਆ ਰਹੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਮੁਸਕੁਰਾ ਵੀ ਰਹੇ ਹਨ।


ਡੀਜ਼ਲ ਨੇ ਕਿਹਾ, "ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਮੇਸ਼ਾ ਤੇਜ਼ ਸੋਚਦਾ ਹਾਂ। ਮੈਂ ਹਮੇਸ਼ਾ ਇਮਾਨਦਾਰੀ ਦੇ ਯੋਗ ਕੁਝ ਵੱਖਰਾ ਬਣਨ ਦੀ ਜ਼ਿੰਮੇਵਾਰੀ ਬਾਰੇ ਸੋਚਦਾ ਹਾਂ। ਮੈਨੂੰ ਪਤਾ ਹੈ ਕਿ ਇਹ ਥੋੜ੍ਹਾ ਅਜੀਬ ਹੈ, ਪਰ ਮੈਨੂੰ ਲੱਗਦਾ ਹੈ ਕਿ ਹਰ ਸਾਲ ਪੈਬਲੋ (ਪਾਲ) ਸੱਚ ਦੀ ਲੜਾਈ ਲਈ ਮੇਰੇ ਕੋਲ ਇੱਕ ਫ਼ੌਜੀ ਨੂੰ ਭੇਜਦਾ ਹੈ। ਪੈਬਲੋ ਮੇਰੇ ਕੋਲ ਕਿਸ ਨੂੰ ਲੈ ਕੇ ਆਇਆ ਹੈ, ਅੱਜ ਮੈਂ ਉਸ ਨੂੰ ਸਾਹਮਣੇ ਲਿਆ ਰਿਹਾ ਹਾਂ। ਸਾਰਿਆਂ ਨੂੰ ਪਿਆਰ।"

ਇਸ ਤੋਂ ਪਹਿਲਾਂ ਜੌਨ ਸੀਨਾ ਫਾਸਟ ਐਂਡ ਫਿਊਰੀਅਸ ਸੀਰੀਜ਼ ਵਿੱਚ ਸ਼ਾਮਲ ਹੋਣ ਪ੍ਰਤੀ ਆਪਣੀ ਇੱਛਾ ਜ਼ਾਹਰ ਕਰ ਚੁੱਕੇ ਹਨ। ਸੀਨਾ ਨੇ ਕਿਹਾ ਸੀ ਕਿ ਇਹ ਮੇਰਾ ਸੁਫਨਾ ਹੈ ਕਿ ਮੈਨੂੰ ਮੌਕਾ ਮਿਲੇ। ਹੁਣ ਲਗਦਾ ਹੈ ਕਿ ਜੌਨ ਸੀਨਾ ਦਾ ਸੁਫਨਾ ਸੱਚ ਹੋਣ ਵਾਲਾ ਹੈ।