Johnny Lever On Dropping Out Of School: ਜੌਨੀ ਲੀਵਰ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਸ਼ਾਨਦਾਰ ਅਭਿਨੇਤਾ ਅਤੇ ਕਾਮੇਡੀਅਨ ਹਨ। ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਹੈ। ਉਨ੍ਹਾਂ ਨੂੰ ਸਕਰੀਨ 'ਤੇ ਦੇਖ ਕੇ ਰੋਣ ਵਾਲਾ ਵੀ ਹੱਸਣ ਲੱਗ ਪੈਂਦਾ ਹੈ। ਜੌਨੀ ਲੀਵਰ ਨੇ ਇਕ ਇੰਟਰਵਿਊ ਦੌਰਾਨ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਸੀ ਅਤੇ ਪੈਸੇ ਨਾ ਹੋਣ ਕਾਰਨ ਜੌਨੀ ਨੂੰ 7ਵੀਂ ਜਮਾਤ ਵਿੱਚ ਪੜ੍ਹਦਿਆਂ ਸਕੂਲ ਛੱਡਣਾ ਪਿਆ ਸੀ।


ਇਹ ਵੀ ਪੜ੍ਹੋ: ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਯੂਟਿਊਬਰ ਨੇ ਦਿੱਤੀ ਖੁਸ਼ਖਬਰੀ


ਜੌਨੀ ਦੇ ਪਿਤਾ ਸੀ ਸ਼ਰਾਬ ਦੇ ਆਦੀ
ਇੰਟਰਵਿਊ ਦੌਰਾਨ ਜੌਨੀ ਲੀਵਰ ਨੇ ਕਿਹਾ, ''ਸਾਡਾ ਪਰਿਵਾਰ ਬਹੁਤ ਗਰੀਬ ਸੀ। ਪਿਤਾ ਜੀ ਸ਼ਰਾਬ ਦੇ ਆਦੀ ਸਨ। ਇਸ ਕਰਕੇ ਉਸ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ। ਪਿਤਾ ਜੀ ਦਾ ਵੱਡਾ ਭਰਾ ਸੀ। ਅਸੀਂ ਉਨ੍ਹਾਂ ਤੋਂ ਫੀਸਾਂ, ਰਾਸ਼ਨ ਲਈ ਪੈਸੇ ਲੈਂਦੇ ਸਾਂ। ਬਾਅਦ ਵਿੱਚ ਮੈਂ ਪਰੇਸ਼ਾਨ ਹੋ ਗਿਆ। ਮੈਂ ਸੋਚਿਆ ਕਿ ਵਾਰ-ਵਾਰ ਪੈਸੇ ਕੀ ਮੰਗਾਂ। ਉਸ ਤੋਂ ਬਾਅਦ ਮੈਂ ਸਕੂਲ ਛੱਡ ਦਿੱਤਾ। ਕਦੇ ਵਰਦੀ ਨਹੀਂ, ਕਦੇ ਕੁਝ ਨਹੀਂ, ਪਰ ਸਕੂਲ ਵਿਚ ਮੈਨੂੰ ਬਹੁਤ ਪਿਆਰ ਮਿਲਦਾ ਸੀ। ਮੈਂ ਸਾਰਿਆਂ ਦੀ ਨਕਲ ਕਰਦਾ ਸੀ।"


ਜੌਨੀ ਸਕੂਲ ਵਿੱਚ ਅਧਿਆਪਕਾਂ ਦੀ ਕਰਦੇ ਹੁੰਦੇ ਸੀ ਨਕਲ
ਜੌਨੀ ਲੀਵਰ ਨੇ ਅੱਗੇ ਕਿਹਾ, 'ਮੈਂ ਅਧਿਆਪਕਾਂ ਦੀ ਨਕਲ ਕਰਦਾ ਸੀ। ਮੇਰੀ ਕਲਾਸ ਟੀਚਰ ਬਹੁਤ ਪਿਆਰੀ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਉਹ ਹੁਣ ਅਮਰੀਕਾ ਵਿੱਚ ਹੈ। ਮੈਂ ਅਜੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਾਂ। ਜਦੋਂ ਮੈਂ ਸਕੂਲ ਛੱਡਿਆ, ਤਾਂ ਉਨ੍ਹਾਂ ਨੇ ਬੱਚਿਆਂ ਨੂੰ ਮੈਨੂੰ ਬੁਲਾਉਣ ਲਈ ਭੇਜਿਆ। ਮੇਰੀ ਟੀਚਰ ਨੇ ਕਿਹਾ ਕਿ 'ਜੌਨੀ ਜਦੋਂ ਤੱਕ ਤੂੰ ਪੜ੍ਹ ਰਿਹਾ ਹੈਂ, ਤੇਰੀ ਫੀਸ ਮੈਂ ਭਰਾਂਗੀ।'


300 ਤੋਂ ਵੱਧ ਫਿਲਮਾਂ 'ਚ ਕੀਤਾ ਹੈ ਕੰਮ
ਦੱਸ ਦੇਈਏ ਕਿ ਜੌਨੀ ਲੀਵਰ ਹੁਣ ਤੱਕ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਫਿਲਮ 'ਸਰਕਸ' ਵਿੱਚ ਨਜ਼ਰ ਆਏ ਸੀ। ਜਿਸ ਵਿੱਚ ਉਨ੍ਹਾਂ ਨੇ ਰਣਵੀਰ ਸਿੰਘ, ਵਰੁਣ ਸ਼ਰਮਾ ਵਰਗੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਹਾਲਾਂਕਿ ਸਾਲ 2022 'ਚ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ।


ਇਹ ਵੀ ਪੜ੍ਹੋ: ਰਾਘਵ ਚੱਢਾ ਨਾਲ ਮੰਗਣੀ ਦੀ ਖਬਰਾਂ ਵਿਚਾਲੇ ਏਅਰਪੋਰਟ 'ਤੇ ਨਜ਼ਰ ਆਈ ਪਰਿਣੀਤੀ, ਇਸ ਸਵਾਲ 'ਤੇ ਸ਼ਰਮ ਨਾਲ ਹੋਈ ਲਾਲ