ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੀ 5 ਜੀ ਟੈਕਨਾਲੋਜੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਇਸ ਦੌਰਾਨ, ਇੱਕ ਵਕੀਲ ਨੂੰ ਜੂਹੀ ਚਾਵਲਾ ਦੀ ਫਿਲਮ ਨਾਲ ਜੁੜੇ ਇੱਕ ਗਾਣੇ ਨੂੰ ਗਾਉਂਦਿਆਂ ਸੁਣਿਆ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਵਕੀਲ ਨੂੰ ਆਪਣੀ ਆਵਾਜ਼ ਬੰਦ ਕਰਨ ਲਈ ਕਿਹਾ।


 


ਇਸ ਦੌਰਾਨ ਜਿਵੇਂ ਹੀ ਜੂਹੀ ਚਾਵਲਾ ਲਈ ਪੇਸ਼ ਹੋਏ ਵਕੀਲ ਨੇ ਕਿਹਾ ਕਿ 5 ਜੀ ਅਜੇ ਸ਼ੁਰੂ ਨਹੀਂ ਹੋ ਰਿਹਾ ਹੈ ਪਰ ਇਸ ‘ਤੇ ਟ੍ਰਾਇਲ ਸ਼ੁਰੂ ਹੋ ਗਿਆ ਹੈ ਅਤੇ ਇਹ ਟ੍ਰਾਇਲ ਮਨੁੱਖੀ ਆਬਾਦੀ 'ਤੇ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਵੁਰਚੁਅਲ ਸੁਣਵਾਈ ਦੌਰਾਨ ਦੁਬਾਰਾ, ਜੂਹੀ ਚਾਵਲਾ ਦੀ ਇੱਕ ਹੋਰ ਫਿਲਮ ਦੇ ਗਾਣੇ ਨੂੰ ਗੁਣ-ਗੁਣਾਉਂਦਿਆਂ ਇੱਕ ਆਵਾਜ਼ ਆਈ। 


 


ਇਸ ਤੋਂ ਬਾਅਦ ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਵਿਅਕਤੀ ਦੀ ਪਛਾਣ ਕਰ ਉਸ ਵਿਰੁੱਧ ਅਦਾਲਤ ਦਾ ਅਪਮਾਨ ਕਰਨ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ? ਅਦਾਲਤ ਨੇ ਕਿਹਾ ਕਿ ਇਸ ਦਾ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।


 


ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਜਦੋਂ ਕਿਸੇ ਗੰਭੀਰ ਮਾਮਲੇ ‘ਤੇ ਸੁਣਵਾਈ ਚੱਲ ਰਹੀ ਹੈ ਤਾਂ ਵਕੀਲ ਦਾ ਇਸ ਕਿਸਮ ਦਾ ਵਤੀਰਾ ਸਾਹਮਣੇ ਆਇਆ ਹੈ, ਅਜਿਹੀ ਸਥਿਤੀ ਵਿੱਚ ਉਸ ਵਕੀਲ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਦਿੱਲੀ ਪੁਲਿਸ ਦੇ ਆਈਟੀ ਸੈੱਲ ਨੂੰ ਪੁੱਛਿਆ ਕਿ ਉਹ ਵਕੀਲ ਕੌਣ ਹੈ ਜੋ ਗਾਣਾ ਗੁਣਾ ਰਿਹਾ ਹੈ।