Jyotica Tangri new song OK GOODBYE: ਜੋਤਿਕਾ ਟਾਂਗਰੀ ਤੇ ਸਚਿਨ ਅਹੂਜਾ ਦਾ 'ਓਕੇ ਗੁਡਬਾਈ' ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦੀ ਖਬਰ ਸ਼ੁਰੂ ਵਿੱਚ ਸਚਿਨ ਅਹੂਜਾ ਦੁਆਰਾ ਬਣਾਏ ਗਏ ਇੱਕ ਸਸਪੈਂਸ ਨਾਲ ਸ਼ੁਰੂ ਹੋਈ ਸੀ ਜਿਸ ਨੂੰ ਸਚਿਨ ਆਹੂਜਾ ਨੇ ਕੁਝ ਦਿਨ ਪਹਿਲਾਂ ਹੀ ਸਾਫ਼ ਕੀਤਾ ਸੀ। ਹੁਣ ਆਖ਼ਰਕਾਰ, ਦਰਸ਼ਕ ਜੋਤਿਕਾ ਟਾਂਗਰੀ ਦੁਆਰਾ ਗਾਇਆ ਗੀਤ ਦੇਖ ਤੇ ਸੁਣ ਸਕਣਗੇ।


ਇਹ ਗੀਤ ਵਿਆਹ ਦੀ ਥੀਮ 'ਤੇ ਆਧਾਰਿਤ ਹੈ ਤੇ ਲਾੜੇ ਨੂੰ 'ਜੋਖਮ ਲੈਣ ਵਾਲਾ' ਤੇ ਲਾੜੀ ਨੂੰ 'ਆਪਣੇ ਜੋਖਮ 'ਤੇ ਵਿਆਹ ਕਰੋ' ਇਹ ਬੋਰਡ ਹੱਥ 'ਚ ਫੜ੍ਹੇ ਦਿਖਾਇਆ ਗਿਆ। ਗੀਤ ਨੂੰ ਰਿਲੀਜ਼ ਕਰਨ ਦਾ ਇਹ ਬਿਹਤਰ ਸਮਾਂ ਹੈ ਕਿਉਂਕਿ ਇਹ ਵਿਆਹਾਂ ਦਾ ਸੀਜ਼ਨ ਹੈ। ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਣਗੇ।


 


ਜੋਤਿਕਾ ਟਾਂਗਰੀ ਦੀ ਗੱਲ ਕਰਦੇ ਹਾਂ, ਉਹ ਪਹਿਲਾਂ ਹੀ ਲੋਕਾਂ ਦੀ ਪਸੰਦ ਬਣ ਚੁੱਕੀ ਹੈ ਆਪਣੇ ਸੁਰੀਲੇ ਤੇ ਹਿੱਟ ਗੀਤਾਂ ਨਾਲ ਜਿਵੇਂ, ਬਾਜਰੇ ਦਾ ਸਿੱਟਾ। ਜੋਤਿਕਾ ਤੋਂ ਉਮੀਦਾਂ ਬਹੁਤ ਹਨ ਤੇ ਇਸ ਗੀਤ ਨਾਲ ਉਹ ਯਕੀਨੀ ਤੌਰ 'ਤੇ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਵੇਗੀ।



ਗੀਤ ਨੂੰ ਮਿਊਜ਼ਿਕ ਬੈਂਕ ਤੇ ਬਿਸਮਾਦ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਦੇ ਨਾਲ ਸਚਿਨ ਆਹੂਜਾ ਨੇ ਕੰਪੋਜ਼ ਕੀਤਾ ਹੈ। ਇਸ ਨੂੰ ਚੇਤਨ ਬਧਨ ਨੇ ਲਿਖਿਆ ਹੈ, ਜਿਸ ਦਾ ਨਿਰਦੇਸ਼ਨ ਅੰਕੁਰ ਚੌਧਰੀ ਨੇ ਕੀਤਾ ਹੈ।


ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ,ਮਰੀਜ਼ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ



ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ