K Pop Idol Lee Tae geun Death: ਕੁਝ ਸਾਲ ਪਹਿਲਾਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਸੀ। ਇਸ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਨੂੰ ਰੋਕਣ ਲਈ, ਬਾਅਦ ਵਿੱਚ ਡਾਕਟਰਾਂ ਅਤੇ ਵਿਗਿਆਨੀਆਂ ਨੇ ਮਿਲ ਕੇ ਇੱਕ ਟੀਕਾ ਬਣਾਇਆ। ਇਸ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ ਸੀ।
ਕੋਵਿਡ ਵੈਕਸੀਨ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ ਕਈ ਲੋਕ ਸਿਹਤਮੰਦ ਹੋ ਗਏ ਸੀ। ਜਦੋਂ ਕਿ ਕਈ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਵੀ ਰਾਹਤ ਨਹੀਂ ਮਿਲੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਕਈ ਲੋਕਾਂ ਨੂੰ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਵਿੱਚੋਂ ਇੱਕ ਕੋਰੀਆ ਦੇ ਪ੍ਰਸਿੱਧ ਗਾਇਕ ਦਾ ਨਾਮ ਹੈ। ਜਿਸ ਦੀ ਹੁਣ ਕੋਵਿਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਕਾਰਨ ਛੋਟੀ ਉਮਰ ਵਿੱਚ ਮੌਤ ਹੋ ਗਈ ਹੈ।
ਕੇ-ਪੌਪ ਸਟਾਰ ਲੀ ਤਾਏ-ਗਿਊਨ ਦਾ ਦੇਹਾਂਤ
ਲੀ ਤਾਏ-ਗਿਊਨ ਇੱਕ ਮਸ਼ਹੂਰ ਕੇ-ਪੌਪ ਸਟਾਰ ਸੀ। ਉਹ ਆਪਣੀ ਸ਼ਾਨਦਾਰ ਗਾਇਕੀ ਲਈ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋਏ। ਹਾਲਾਂਕਿ, ਉਹ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੋਵਿਡ ਦਾ ਟੀਕਾ ਲੱਗਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਅਖੀਰ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਨ੍ਹਾਂ ਦਾ ਹਾਲ ਹੀ ਵਿੱਚ ਸਿਰਫ 41 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਲੀ ਪੰਜ ਮੈਂਬਰੀ ਗਰੁੱਪ ‘ਅਕਡੋਂਗ ਕਲੱਬ’ ਦਾ ਮੈਂਬਰ ਸੀ।
ਕੇ-ਪੌਪ ਸਟਾਰ 3 ਸਾਲ ਤੱਕ ਕੋਮਾ ਵਿੱਚ ਰਿਹਾ
ਦੱਸਿਆ ਜਾ ਰਿਹਾ ਹੈ ਕਿ ਕੇ-ਪੌਪ ਸਟਾਰ ਲੀ ਨੇ ਕੋਰੋਨਾ ਵੈਕਸੀਨ ਦੀ ਤੀਜੀ ਡੋਜ਼ ਲੈਣ ਤੋਂ ਬਾਅਦ ਉਲਟੀ ਅਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ। ਬਾਅਦ ਵਿੱਚ ਉਨ੍ਹਾਂ ਨੂੰ ਬਲੀਡਿੰਗ ਹੋਣ ਲੱਗੀ। ਸਮੇਂ ਦੇ ਨਾਲ ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਗਈ। ਇਸ ਤੋਂ ਬਾਅਦ ਲੀ ਕੋਮਾ ਵਿੱਚ ਚਲੇ ਗਏ। ਲਗਭਗ ਤਿੰਨ ਸਾਲ ਕੋਮਾ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਲੀ ਤਾਏ-ਗਿਊਨ ਦੀ ਪਤਨੀ ਨੇ ਕਿਹਾ- 20 ਕਿਲੋ ਤੋਂ ਵੱਧ ਵਜ਼ਨ ਘਟਿਆ
ਲੀ ਦੇ ਦੇਹਾਂਤ ਨਾਲ ਉਨ੍ਹਾਂ ਦੇ ਅਜ਼ੀਜ਼ਾਂ ਅਤੇ ਪਰਿਵਾਰ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਗਾਇਕ ਦੀ ਪਤਨੀ ਵੀ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਹੈ ਕਿ, 'ਮੇਰੇ ਪਤੀ ਨੂੰ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸ ਦਾ ਭਾਰ 20 ਕਿਲੋ ਘਟ ਗਿਆ ਸੀ। ਮੇਰਾ ਪਤੀ ਬਹੁਤ ਕਮਜ਼ੋਰ ਹੋ ਗਿਆ ਸੀ, ਉਸਦੇ ਸਰੀਰ ਵਿੱਚ ਸਿਰਫ਼ ਹੱਡੀਆਂ ਹੀ ਰਹਿ ਗਈਆਂ ਸਨ। ਉਹ ਬੜੀ ਮੁਸ਼ਕਲ ਨਾਲ ਸਾਹ ਲੈ ਰਿਹਾ ਸੀ।