ਕਬੀਰ ਨੇ ਟਵੀਟ ਕਰਦਿਆਂ ਲਿਖਿਆ ਕਿ, "ਉਨ੍ਹਾਂ ਸਨੀ ਲਿਓਨ ਤੋਂ ਉਨ੍ਹਾਂ ਦਾ ਨੰਬਰ ਨਹੀਂ ਮੰਗਿਆ ਸੀ। ਅਜਿਹਾ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਡੱਬੂ ਰਤਨਾਨੀ ਦੀ ਪਾਰਟੀ 'ਚ ਸਨੀ ਲਿਓਨ ਦੇ ਪਤੀ ਦਾ ਨੰਬਰ ਮੰਗਿਆ ਸੀ, ਜਿਸ ਨੂੰ ਉਨ੍ਹਾਂ ਦੇ ਪਤੀ ਨੇ ਮੋਬਾਇਲ 'ਤੇ ਖੁਦ ਡਾਇਲ ਕਰ ਕੇ ਦਿੱਤਾ ਸੀ।" ਕਬੀਰ ਨੇ ਟਵੀਟ 'ਚ ਨਿਊਜ਼ ਏਜੰਸੀਆਂ ਨੂੰ ਅਜਿਹੀਆਂ ਗਲਤ ਖ਼ਬਰਾਂ ਨੂੰ ਹਟਾਉਣ ਤੇ ਮੁਆਫੀ ਮੰਗਣ ਦੀ ਗੱਲ ਕਹੀ ਹੈ।
ਉੱਥੇ ਹੀ ਕਬੀਰ ਦੇ ਟਵੀਟ ਦਾ ਜਵਾਬ ਦਿੰਦਿਆਂ ਸਨੀ ਲਿਓਨ ਦੇ ਪਤੀ ਡੈਨਿਅਲ ਨੇ ਵੀ ਆਪਣੀ ਪ੍ਰਤੀਕਿਿਰਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ, "ਕਬੀਰ ਮੇਰਾ ਨੰਬਰ ਨਹੀਂ ਮੰਗ ਸਕਦੇ? ਕਬੀਰ ਤੇ ਸਨੀ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ। ਇਸ ਲਈ ਕਬੀਰ ਦੇ ਕੋਲ ਸਨੀ ਦਾ ਨੰਬਰ ਪਹਿਲਾਂ ਹੀ ਸੀ। ਸਿਰਫ ਇੱਕ ਸਟੋਰੀ ਲਈ ਅਜਿਹੀਆਂ ਗਲਤ ਖ਼ਬਰਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।"