ਫ਼ਿਲਮ ‘ਚ ਪਹਿਲੀ ਵਾਰ ਸ਼ਾਹਿਦ ਤੇ ਕਿਆਰਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ। ‘ਕਬੀਰ ਸਿੰਘ’ ‘ਚ ਸ਼ਾਹਿਦ ਕਪੂਰ ਇੱਕ ਨਸ਼ੇੜੀ ਤੇ ਆਸ਼ਿਕ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ਤਮਿਲ ਬਲਾਕਬਸਟਰ ਫ਼ਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ ਹੈ। ਇਸ ‘ਚ ਵਿਜੇ ਦੇਵਰਕੋਂਡਾ ਨੇ ਖੂਬ ਤਾਰੀਫਾਂ ਹਾਸਲ ਕੀਤੀਆਂ ਸੀ।
ਜੇਕਰ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਐਕਸ਼ਨ ਨਾਲ ਭਰਿਆ ਹੋਵੇਗਾ। ਇਸ ‘ਚ ਸ਼ਾਹਿਦ ਦਾ ਅਜਿਹਾ ਰੂਪ ਦੇਖਣ ਨੂੰ ਮਿਲੇਗਾ ਜੋ ਅੱਜ ਤੱਕ ਕਦੇ ਕਿਸੇ ਨੇ ਨਹੀਂ ਦੇਖਿਆ। ਖ਼ਬਰਾਂ ਨੇ ਕਿ ਟ੍ਰੇਲਰ 13 ਮਈ ਨੂੰ ਮੁੰਬਈ ‘ਚ ਗ੍ਰੈਂਡ ਇਵੈਂਟ ਕਰ ਰਿਲੀਜ਼ ਕੀਤਾ ਜਾਵੇਗਾ।