ਨਵੀਂ ਦਿੱਲੀ: ਕੈਲਾਸ਼ ਖੇਰ ਨੇ ਰਾਜਧਾਨੀ 'ਚ ਰਾਜਨੀਤਿਕ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣਾ ਨਵਾਂ ਗੀਤ ‘ਬੋਲ ਰੇ ਦਿੱਲੀ ਬੋਲ’ਗਾਇਆ ਹੈ। ਇਸ ਗਾਣੇ ਦਾ ਸੰਗੀਤ ਪ੍ਰਵੇਸ਼ ਮੱਲਿਕ ਨੇ ਦਿੱਤਾ ਹੈ ਅਤੇ ਅਨੂੰ ਰਿਜ਼ਵੀ ਨੇ ਇਸ ਨੂੰ ਲਿਖਿਆ ਹੈ। ਗਾਣਾ ਆਉਣ ਵਾਲੀ ਵੈੱਬ ਸੀਰੀਜ਼ 'ਟ੍ਰਾਂਸਪੇਰੇਂਸੀ: ਪਾਰਦਰਸ਼ਤਾ' ਲਈ ਤਿਆਰ ਕੀਤਾ ਹੈ। ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਮੁਨੀਸ਼ ਰਾਇਜ਼ਾਦਾ ਹਨ।

ਵੈੱਬ ਸੀਰੀਜ਼ ਦੀ ਪੂਰੀ ਕਹਾਣੀ ਭਾਰਤ ਭ੍ਰਿਸ਼ਟਾਚਾਰ ਦੇ ਵਿਰੁਧ 'ਤੇ ਅਧਾਰਤ ਹੈ ਅਤੇ ਇਹ ਗਾਣਾ ਸ਼ੋਅ ਦੀ ਥੀਮ ਨੂੰ ਸਥਾਪਤ ਕਰਦਾ ਹੈ। ਗਾਣਾ ਆਮ ਲੋਕਾਂ ਦੀ ਭਾਵਨਾ ਨੂੰ ਦਰਸਾਉਣ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਬਿਆਨ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਹੈ।



ਇੱ ਵਾਰ ਫਿਰ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬਿਜਲੀ ਤੋਂ ਲੈ ਕੇ ਪਾਣੀ ਤੱਕ ਦੀਆਂ ਕਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਾਅਦਾ ਕਰ ਰਹੀ ਹੈ। ਅਜਿਹੇ 'ਚ ਇਹ ਗਾਣਾ ਲੋਕਾਂ ਨੂੰ ਪ੍ਰਭਾਵਿੱਤ ਕਰ ਸਕਦਾ ਹੈ।