ਇਸ ਫ਼ਿਲਮ ਨਾਲ ਕਾਜੋਲ ਨੇ ਅੱਜ ਦੇ ਮਾਪਿਆਂ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ‘ਚ ਨੇਹਾ ਧੂਪੀਆ ਵੀ ਅਹਿਮ ਰੋਲ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਟ੍ਰੇਕਰ ਕਾਫੀ ਮਜ਼ੇਦਾਰ ਹੈ। ਜਿਸ ਨੂੰ ਦੇਖ ਕੇ ਸਕੂਨ ਜਿਹਾ ਮਿਲਦਾ ਹੈ।
ਇਸ ਫ਼ਿਲਮ ‘ਚ ਕਾਜੋਲ ਇੱਕ ਵਾਰ ਫੇਰ ਆਪਣੀਆਂ ਅਦਾਵਾਂ ਬਿਖੇਰਦੀ ਨਜ਼ਰ ਆਵੇਗੀ। ਫ਼ਿਲਮ ਨੂੰ ਪ੍ਰਦੀਪ ਸਰਕਾਰ ਨੇ ਡਾਇਰੈਕਟ ਕੀਤਾ ਹੈ। ਜਿਨ੍ਹਾਂ ਨੇ ਕਾਜੋਲ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਜੋਲ ਉਨ੍ਹਾਂ ਚੋਣਵੇਂ ਕਲਾਕਾਰਾਂ ਚੋਂ ਹੈ ਜੋ ਕਿਰਦਾਰ ਨੂੰ ਨਿਭਾਉਂਦੀ ਨਹੀਂ ਸਗੋਂ ਜਿਉਂਦੀ ਹੈ। ਉਨ੍ਹਾਂ ਅੰਦਰ ਇੱਕ ਗਜ਼ਬ ਦਾ ਜਾਦੂ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿਚਦਾ ਹੈ। ਉਮੀਦ ਹੈ ਕਿ 'ਈਲਾ' ਵੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ’।
'ਈਲਾ' ਨੂੰ ਹੁਣ ਤਕ ਯੂ-ਟਿਊਬ ‘ਤੇ 4 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਦੂਜੇ ਨੰਬਰ ‘ਤੇ ਟ੍ਰੈਂਡ ਕਰ ਰਿਹਾ ਹੈ। ਟ੍ਰੇਲਰ ‘ਚ ਕਾਜੋਲ 22 ਸਾਲ ਕਾਲੇਜ ਆਪਣੀ ਪੜਾਈ ਪੂਰੀ ਕਰਨ ਜਾਂਦੀ ਹੈ ਜਿਸ ‘ਚ ਉਹ ਕਈਂ ਵਾਰ ਆਪਣੇ ਬੇਟੇ ਦੇ ਥੱਪੜ ਮਾਰਦੀ ਵੀ ਨਜ਼ਰ ਆ ਰਹੀ ਹੈ। ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।