Tanuja Dishcharged From Hospital: ਬਾਲੀਵੁੱਡ ਅਦਾਕਾਰਾ ਕਾਜੋਲ ਦੀ ਮਾਂ ਅਤੇ ਦਿੱਗਜ ਅਦਾਕਾਰਾ ਤਨੁਜਾ ਦੀ ਸਿਹਤ ਹਾਲ ਹੀ ਵਿੱਚ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਜੁਹੂ ਦੇ ਇਕ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ। ਉਦੋਂ ਤੋਂ ਹੀ ਅਭਿਨੇਤਰੀ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਸੀ। ਅਜਿਹੇ 'ਚ ਤਨੂਜਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਦਰਅਸਲ, ਤਨੂਜਾ ਦੀ ਸਿਹਤ 'ਚ ਹੁਣ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ।


ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ 'ਐਨੀਮਲ' ਨੂੰ ਵੱਡਾ ਝਟਕਾ! ਨੈੱਟਫਲਿਕਸ 'ਤੇ ਰਿਲੀਜ਼ ਨਹੀਂ ਹੋਵੇਗਾ ਫਿਲਮ ਦਾ ਅਨਕੱਟ ਵਰਜ਼ਨ, ਜਾਣੋ ਕੀ ਹੈ ਮਾਮਲਾ


ਤਨੂਜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ 
ਪੀਟੀਆਈ ਦੀ ਇਕ ਰਿਪੋਰਟ ਮੁਤਾਬਕ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ, ''ਉਨ੍ਹਾਂ ਨੂੰ ਦੇਰ ਰਾਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਕਿਉਂਕਿ ਉਸ ਦੀ ਸਿਹਤ ਦੇ ਸਾਰੇ ਮਾਪਦੰਡ ਨਾਰਮਲ ਸਨ।'' ਇਹ ਖਬਰ ਅਭਿਨੇਤਰੀ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੇ ਤੌਰ 'ਤੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦਿੱਗਜ ਅਦਾਕਾਰਾ ਨੂੰ ਉਮਰ ਸੰਬੰਧੀ ਕੁਝ ਸਮੱਸਿਆਵਾਂ ਤੋਂ ਬਾਅਦ ਸਭ ਤੋਂ ਪਹਿਲਾਂ ਮੁੰਬਈ ਦੇ ਜੁਹੂ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।


ਤਨੂਜਾ ਨੇ ਕਈ ਹਿੰਦੀ ਅਤੇ ਬੰਗਾਲੀ ਫਿਲਮਾਂ 'ਚ ਕੀਤਾ ਕੰਮ
ਤੁਹਾਨੂੰ ਦੱਸ ਦਈਏ ਕਿ 1960 ਅਤੇ 1970 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਤਨੁਜਾ ਨੇ ''ਬਹਾਰੇਂ ਫਿਰ ਭੀ ਆਏਂਗੀ'', ''ਮੇਰੇ ਜੀਵਨ ਸਾਥੀ'', ''ਜੀਨੇ ਕੀ ਰਾਹ'' ਦੇ ਨਾਲ-ਨਾਲ ''ਦਇਆ ਨਿਆ'', "ਕਿਸ਼ੋਰ ਭੁਬਨੇਰ" "ਪਾਰੇ" ਅਤੇ "ਪ੍ਰੋਥਮ ਕਦਮ ਫੂਲ" ਵਰਗੀਆਂ ਸ਼ਾਨਦਾਰ ਵਰਗੀਆਂ ਕਈ ਹਿੰਦੀ ਅਤੇ ਬੰਗਾਲੀ ਫਿਲਮਾਂ ''ਚ ਕੰਮ ਕੀਤਾ। ਉਨ੍ਹਾਂ ਨੇ 1950 ਦੀ ਫਿਲਮ "ਹਮਾਰੀ ਬੇਟੀ" ਨਾਲ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਵੱਡੀ ਭੈਣ ਨੂਤਨ ਨੇ ਵੀ ਇਸ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਉਨ੍ਹਾਂ ਦੀ ਮਾਂ ਅਤੇ ਬਜ਼ੁਰਗ ਅਦਾਕਾਰਾ ਸ਼ੋਭਨਾ ਸਮਰਥ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫਿਲਮ ਸੀ।


ਤਨੂਜਾ ਛੋਟੇ ਪਰਦੇ 'ਤੇ ਵੀ ਕੰਮ ਕਰ ਚੁੱਕੀ ਹੈ। ਉਹ ਟੀਵੀ ਸ਼ੋਅ ''ਆਰੰਭ'' ਅਤੇ ''ਜੁਨੂਨ'' ''ਚ ਨਜ਼ਰ ਆਈ ਸੀ। ਤਨੁਜਾ ਨੂੰ ਆਖਰੀ ਵਾਰ ਪ੍ਰਾਈਮ ਵੀਡੀਓ ਦੇ 2022 ਦੇ ਸੰਗ੍ਰਹਿ "ਮਾਡਰਨ ਲਵ: ਮੁੰਬਈ" ਵਿੱਚ ਦੇਖਿਆ ਗਿਆ ਸੀ।









ਕਾਜੋਲ ਅਤੇ ਤਨੀਸ਼ਾ ਦੀ ਮਾਂ ਹੈ ਤਨੁਜਾ 
ਤਨੂਜਾ ਬਾਲੀਵੁੱਡ ਦੀਆਂ ਸ਼ਾਨਦਾਰ ਅਭਿਨੇਤਰੀਆਂ ਕਾਜੋਲ ਅਤੇ ਤਨੀਸ਼ਾ ਮੁਖਰਜੀ ਦੀ ਮਾਂ ਹੈ। ਕਾਜੋਲ ਨੇ ਜਿੱਥੇ ਆਪਣੀ ਦਮਦਾਰ ਅਦਾਕਾਰੀ ਨਾਲ ਹਿੰਦੀ ਸਿਨੇਮਾ ਵਿੱਚ ਇੱਕ ਥਾਂ ਬਣਾਈ ਹੈ, ਉੱਥੇ ਹੀ ਉਨ੍ਹਾਂ ਦੀ ਤਨੀਸ਼ਾ ਅੱਜ ਵੀ ਪਛਾਣ ਲਈ ਸੰਘਰਸ਼ ਕਰ ਰਹੀ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਦਾ ਪੰਜਾਬ ਨਾਲ ਹੈ ਡੂੰਘਾ ਕਨੈਕਸ਼ਨ, ਡਾਇਰੈਕਟਰ ਨੂੰ ਪੰਜਾਬ ਦੀ ਇਸ ਖਾਸ ਚੀਜ਼ ਤੋਂ ਆਇਆ ਸੀ ਫਿਲਮ ਦਾ ਆਈਡੀਆ