Kajol Accident On Kuch Kuchh Hota Hai Movie Set: ਜੇ ਬਾਲੀਵੁੱਡ ਦੀਆਂ ਸਭ ਤੋਂ ਰੋਮਾਂਟਿਕ ਤੇ ਸੁਪਰਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ, ਤਾਂ ਇਸ ਲਿਸਟ 'ਚ 'ਕੁਛ ਕੁਛ ਹੋਤਾ ਹੈ' ਦਾ ਨਾਂ ਜ਼ਰੂਰ ਸ਼ਾਮਲ ਹੋਵੇਗਾ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਆਪਣੇ ਸਮੇਂ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਸੀ। ਫਿਲਮ 'ਚ ਸ਼ਾਹਰੁਖ ਖਾਨ ਤੇ ਕਾਜੋਲ ਮੁੱਖ ਕਿਰਦਾਰਾਂ 'ਚ ਨਜ਼ਰ ਆਏ। ਉਨ੍ਹਾਂ ਦੇ ਰਾਹੁਲ ਤੇ ਅੰਜਲੀ ਦੇ ਕਿਰਦਾਰ ਅੱਜ ਵੀ ਲੋਕਾਂ ਦੇ ਹਰਮਨਪਿਆਰੇ ਹਨ। ਅੱਜ ਅਸੀਂ ਤੁਹਾਨੂੰ ਇਸ ਫਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

Continues below advertisement

ਇਹ ਵੀ ਪੜ੍ਹੋ: ਬਾਣੀ ਸੰਧੂ-ਜੈ ਰੰਧਾਵਾ ਦੀ ਫਿਲਮ 'ਮੈਡਲ' ਦਾ ਟਰੇਲਰ ਰਿਲੀਜ਼, ਗੋਲਡ ਮੈਡਲਿਸਟ ਦੇ ਗੈਂਗਸਟਰ ਬਣਨ ਦੀ ਕਹਾਣੀ

ਇਸ ਕਿੱਸੇ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਕੀਤਾ ਸੀ, ਜਦੋਂ ਉਹ 'ਕਪਿਲ ਸ਼ਰਮਾ ਸ਼ੋਅ' 'ਚ ਕਾਜੋਲ ਨਾਲ ਮਹਿਮਾਨ ਬਣ ਕੇ ਪਹੁੰਚੇ ਸੀ। ਇਸ ਦੌਰਾਨ ਵਰੁਣ ਧਵਨ ਤੇ ਕ੍ਰਿਤੀ ਸੇਨਨ ਵੀ ਕਪਿਲ ਦੇ ਸ਼ੋਅ 'ਚ ਨਜ਼ਰ ਆਏ ਸੀ। ਸ਼ਾਹਰੁਖ ਖਾਨ ਦੱਸਦੇ ਹਨ ਕਿ 'ਕੁਛ ਕੁਛ ਹੋਤਾ ਹੈ' ਦੀ ਸ਼ੂਟਿੰਗ ਦੌਰਾਨ ਕਾਜੋਲ ਸਾਈਕਲ ਚਲਾ ਰਹੀ ਸੀ ਕਿ ਉਸ ਦੀ ਸਾਈਕਲ ਬਜਰੀ 'ਤੇ ਬੁਰੀ ਤਰ੍ਹਾਂ ਸਲਿੱਪ ਹੋ ਗਈ ਅਤੇ ਕਾਜੋਲ ਮੂੰਹ ਦੇ ਭਾਰ ਹੇਠਾਂ ਡਿੱਗੀ। ਉਹ ਕਾਫੀ ਦੇਰ ਤੱਕ ਬੇਹੋਸ਼ ਰਹੀ ਅਤੇ ਜਦੋਂ ਹੋਸ਼ ਆਇਆ ਤਾਂ ਉਸ ਦੀ ਯਾਦਦਾਸ਼ਤ ਚਲੀ ਗਈ ਸੀ। ਕਰੀਬ 1-2 ਘੰਟੇ ਤੱਕ ਕਾਜੋਲ ਨੂੰ ਕੁੱਝ ਵੀ ਯਾਦ ਨਹੀਂ ਸੀ। ਪੂਰਾ ਕਿੱਸਾ ਦੇਖੋ ਇਸ ਵੀਡੀਓ 'ਚ:

Continues below advertisement

ਕਾਬਿਲੇਗ਼ੌਰ ਹੈ ਕਿ ਸ਼ਾਹਰੁਖ-ਕਾਜੋਲ ਦੀ ਜੋੜੀ ਸਦਾਬਹਾਰ ਹੈ। ਦੋਵਾਂ ਨੇ ਇਕੱਠੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸ਼ਾਹਰੁਖ-ਕਾਜੋਲ ਨੇ ਕਈ ਸੁਪਰਹਿੱਟ ਫਿਲਮਾਂ ਬਾਲੀਵੱੁਡ ਇੰਡਸਟਰੀ ਨੂੰ ਦਿੱਤੀਆਂ ਹਨ। ਉਹ ਦੋਵੇਂ 'ਬਾਜ਼ੀਗਰ', ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਮਾਈ ਨੇਮ ਇਜ਼ ਖਾਨ ਵਰਗੀਆਂ ਫਿਲਮਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਇਹ ਸਾਰੀਆਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਹਨ।

ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਪਹਿਲੀ ਸੁਣਾਈ ਧੀ ਮਾਲਤੀ ਦੀ ਆਵਾਜ਼, ਵੀਡੀਓ ਕੀਤੀ ਸ਼ੇਅਰ, ਫੈਨਜ਼ ਬੋਲੇ- 'ਸੋ ਕਿਊਟ'