ਅਜੇ ਦੇਵਗਨ ਅਤੇ ਕਾਜੋਲ ਦੀ ਜੋੜੀ ਬਾਲੀਵੁੱਡ ਦੇ ਸਭ ਤੋਂ ਸ਼ਾਨਦਾਰ ਜੋੜੀਆਂ ਵਿੱਚੋਂ ਇੱਕ ਹੈ। ਇਹ ਜੋੜੀ ਓਨਸਕਰੀਨ ਜਿੰਨੀ ਚੰਗੀ ਲੱਗਦੀ ਹੈ, ਉੱਨੀ ਹੀ ਉਨ੍ਹਾਂ ਦੀ ਬਾਂਡਿੰਗ ਆਫਸਕ੍ਰੀਨ ਵਧੇਰੇ ਮਜ਼ਬੂਤ ​​ਹੈ। ਇਸ ਸਾਲ ਦੋਵਾਂ ਦੇ ਵਿਆਹ ਨੂੰ 22 ਸਾਲ ਪੂਰੇ ਹੋਣਗੇ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮੇਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ​​ਹੋ ਗਿਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਕਾਜੋਲ ਨੇ 1999 'ਚ ਅਜੇ ਦੇਵਗਨ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ, ਤਾਂ ਉਸ ਦੇ ਪਿਤਾ ਸ਼ੋਮੂ ਮੁਖਰਜੀ ਇਸ ਤੋਂ ਖੁਸ਼ ਨਹੀਂ  ਸੀ।

ਹਾਂ, ਕਾਜੋਲ ਦੇ ਪਿਤਾ ਨਹੀਂ ਚਾਹੁੰਦੇ ਸੀ ਕਿ ਕਾਜੋਲ ਉਸ ਵਕਤ ਅਜੇ ਦੇਵਗਨ ਨਾਲ ਵਿਆਹ ਕਰਵਾ ਕੇ ਸੈਟਲ ਹੋ ਜਾਵੇ। ਕਾਜੋਲ ਨੇ ਖ਼ੁਦ ਇਕ ਇੰਟਰਵਿਊ 'ਚ ਇਸ ਦਾ ਕਾਰਨ ਦੱਸਿਆ ਸੀ। ਕਾਜੋਲ ਨੇ ਕਿਹਾ ਸੀ ਕਿ ਉਸ ਦੇ ਪਿਤਾ ਨਹੀਂ ਚਾਹੁੰਦੇ ਸੀ ਕਿ ਉਹ 24 ਸਾਲ ਦੀ ਉਮਰ ਵਿੱਚ ਆਪਣੇ ਵਿਆਹ ਦਾ ਫੈਸਲਾ ਕਰੇ ਅਤੇ ਆਪਣੇ ਫਿਲਮੀ ਕਰੀਅਰ ਨੂੰ ਦਾਅ ’ਤੇ ਲਗਾਵੇ। ਦੱਸ ਦੇਈਏ ਕਿ ਜਦੋਂ ਕਾਜੋਲ ਨੇ ਵਿਆਹ ਕੀਤਾ ਸੀ, ਉਹ ਆਪਣੇ ਕਰੀਅਰ ਦੀ ਸਿਖਰ 'ਤੇ ਸੀ। ਪਰ ਕਾਜੋਲ ਨੇ ਆਪਣੇ ਪਿਤਾ ਦੀ ਸਲਾਹ ਨਹੀਂ ਮੰਨੀ ਅਤੇ ਅਜੇ ਨਾਲ ਵਿਆਹ ਕਰਵਾ ਲਿਆ।

ਵਰੁਣ ਧਵਨ ਤੇ ਨਤਾਸ਼ਾ ਇਸ ਦਿਨ ਕਰਵਾ ਰਹੇ ਵਿਆਹ, ਚਾਚਾ ਅਨਿਲ ਨੇ ਲਗਾਈ ਮੋਹਰ

ਹਾਲਾਂਕਿ ਪਿਤਾ ਕਾਜੋਲ ਦੇ ਵਿਆਹ ਦੇ ਵਿਰੁੱਧ ਸੀ, ਪਰ ਉਸ ਦੀ ਮਾਂ ਤਨੁਜਾ ਨੇ ਵਿਆਹ ਦੌਰਾਨ ਉਸ ਦਾ ਬਹੁਤ ਸਮਰਥਨ ਕੀਤਾ। ਕਾਜੋਲ ਦਾ ਅਜੇ ਨਾਲ ਵਿਆਹ ਕਰਨ ਦਾ ਫੈਸਲਾ ਸਹੀ ਸਾਬਤ ਹੋਇਆ। ਉਹ ਫਿਲਮਾਂ 'ਚ ਵੀ ਐਕਟਿਵ ਰਹੀ ਅਤੇ ਉਸ ਦੇ ਕਰੀਅਰ 'ਚ ਕੋਈ ਢਲਾਨ ਨਹੀਂ ਦੇਖਣ ਨੂੰ ਮਿਲੀ। ਕਾਜੋਲ ਹੁਣ ਦੋ ਬੱਚਿਆਂ ਦੀ ਮਾਂ ਬਣ ਗਈ ਹੈ। ਉਸ ਦੇ ਬੇਟੇ ਦਾ ਨਾਮ ਯੁਗ ਅਤੇ ਧੀ ਦਾ ਨਾਮ ਨਿਆਸਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ