Kajol On Her Skin: ਕਾਜੋਲ ਨੇ 1992 'ਚ 17 ਸਾਲ ਦੀ ਉਮਰ 'ਚ 'ਬੇਖੁਦੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਰ ਉਸਨੇ ਸ਼ਾਹਰੁਖ ਖਾਨ ਦੇ ਨਾਲ 1993 ਦੀ ਫਿਲਮ 'ਬਾਜ਼ੀਗਰ' ਨਾਲ ਸਫਲਤਾ ਹਾਸਲ ਕੀਤੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਕ ਨਵੀਂ ਇੰਟਰਵਿਊ ਵਿੱਚ ਕਾਜੋਲ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਂਵਲੇ ਰੰਗ ਕਰਕੇ ਉਨ੍ਹਾਂ ਨੂੰ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰਨਾ ਪਿਆ। ਕਿਵੇਂ ਉਨ੍ਹਾਂ ਨੂੰ ਸਾਂਵਲੇ ਰੰਗ ਕਰਕੇ ਜੱਜ ਕੀਤਾ ਜਾਂਦਾ ਸੀ। ਅਦਾਕਾਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੋਰੀ ਬਣਨ ਲਈ ਕੋਈ ਸਰਜਰੀ ਨਹੀਂ ਕਰਵਾਈ।


ਇਹ ਵੀ ਪੜ੍ਹੋ: ਕੌਣ ਹੈ ਕਪਿਲ ਸ਼ਰਮਾ ਸ਼ੋਅ ਦਾ ਮਾਲਕ? ਕਪਿਲ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਸੀ ਇਸ ਬਾਲੀਵੁੱਡ ਸਟਾਰ ਨੇ


ਕਾਲੇ ਅਤੇ ਮੋਟੇ ਹੋਣ ਦਾ ਮਾਰਿਆ ਜਾਂਦਾ ਸੀ ਤਾਹਨਾ
ਚੈਟ ਸ਼ੋਅ ਹਿਊਮਨਜ਼ ਆਫ ਬਾਂਬੇ ਵਿੱਚ, ਕਾਜੋਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 'ਕਾਲੀ', 'ਮੋਟੀ' ਕਿਹਾ ਜਾਂਦਾ ਸੀ ਅਤੇ ਉਹ ਹਮੇਸ਼ਾ ਚਸ਼ਮਾ ਪਹਿਨਦੀ ਸੀ। ਹਾਲਾਂਕਿ ਉਹ ਕਦੇ ਵੀ ਇਸ ਤੋਂ ਪਰੇਸ਼ਾਨ ਨਹੀਂ ਸੀ। ਉਹ ਜਾਣਦੀ ਸੀ ਕਿ ਉਹ ਉਨ੍ਹਾਂ ਸਾਰੇ ਲੋਕਾਂ ਨਾਲੋਂ ਸ਼ਾਂਤ, ਚੁਸਤ ਅਤੇ ਬਿਹਤਰ ਸੀ ਜੋ ਉਸ ਬਾਰੇ ਨਕਾਰਾਤਮਕ ਟਿੱਪਣੀਆਂ ਕਰ ਰਹੇ ਸਨ।









ਕਾਜੋਲ ਨੂੰ ਆਪਣੇ ਰੰਗ ਕਾਰਨ ਕਰਨਾ ਪਿਆ ਸੰਘਰਸ਼
ਕਾਜੋਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਾਂਵਲੇ ਰੰਗ ਕਰਕੇ ਲੰਬੇ ਸਮੇਂ ਤੱਕ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੂੰ ਇੰਨੇਂ ਤਾਅਨੇ ਸੁਣਨ ਨੂੰ ਮਿਲੇ ਕਿ ਉਹ ਕਈ ਸਾਲ ਤੱਕ ਇਹੀ ਸੋਚਦੀ ਰਹੀ ਕਿ ਉਹ ਖੂਬਸੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲਗਭਗ 32-33 ਸਾਲ ਦੀ ਸੀ ਜਦੋਂ ਉਸਨੇ ਸੱਚਮੁੱਚ ਸ਼ੀਸ਼ਾ ਵੇਖਣਾ ਸ਼ੁਰੂ ਕੀਤਾ ਅਤੇ ਆਪਣੇ ਆਪ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਬਹੁਤ ਵਧੀਆ ਲੱਗ ਰਹੀ ਹੈ। 


ਨਹੀਂ ਕਰਵਾਈ ਗੋਰੇ ਹੋਣ ਲਈ ਸਰਜਰੀ: ਕਾਜੋਲ
ਤੁਹਾਨੂੰ ਦੱਸ ਦੇਈਏ ਕਿ ਇੱਕ ਪੁਰਾਣੇ ਇੰਟਰਵਿਊ ਵਿੱਚ, ਕਾਜੋਲ ਨੇ ਚਮੜੀ ਨੂੰ ਗੋਰਾ ਕਰਨ ਦੀ ਸਰਜਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਧੁੱਪ 'ਚ ਨਿਕਲਣ ਤੋਂ ਪਰਹੇਜ਼ ਕਰਦੀ ਹੈ। ਇਹੀ ਕਾਰਨ ਹੈ ਕਿ ਘਰ ਵਿੱਚ ਰਹਿ ਕੇ ਤੇ ਇਨਡੋਰ ਸ਼ੂਟ ਕਰਕੇ ਉਨ੍ਹਾਂ ਦੀ ਸਕਿਨ ਦਾ ਰੰਗ ਬਦਲ ਗਿਆ ਹੈ। ਅਭਿਨੇਤਰੀ ਨੇ ਕਿਹਾ ਸੀ ਕਿ ਹੁਣ ਜਦੋਂ ਉਹ ਧੁੱਪ 'ਚ ਕੰਮ ਨਹੀਂ ਕਰ ਰਹੀ ਸੀ ਅਤੇ ਘਰ 'ਚ ਰਹਿ ਰਹੀ ਸੀ।


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ 'ਚੱਲ ਜਿੰਦੀਏ 2' ਦਾ ਕੀਤਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼, ਇੱਥੇ ਚੈੱਕ ਕਰੋ ਡੇਟ