Kamal Cheema Birthday: ਪੰਜਾਬੀ ਮਾਡਲ ਕਮਲ ਚੀਮਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਖੂਬਸੂਰਤੀ ਤੇ ਟੈਲੇਂਟ ਦੇ ਲੱਖਾਂ ਦੀਵਾਨੇ ਹਨ। ਅੱਜ ਕਮਲ ਚੀਮਾ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਕਮਲ ਦਾ ਜਨਮ 6 ਜਨਵਰੀ 1995 'ਚ ਹਰਿਆਣਾ 'ਚ ਹੋਇਆ ਸੀ। ਇਸ ਮੌਕੇ ਉਹ ਆਪਣੀ ਮਰਹੂਮ ਮਾਂ ਨੂੰ ਯਾਦ ਭਾਵੁਕ ਹੋ ਗਈ। ਕਮਲ ਨੇ ਕਿਹਾ ਕਿ ਉਹ ਆਪਣੀ ਮਾਂ ਦੇ ਬੇਹੱਦ ਕਰੀਬ ਸੀ ਅਤੇ ਆਪਣੇ ਹਰ ਜਨਮਦਿਨ 'ਤੇ ਉਨ੍ਹਾਂ ਨੂੰ ਆਪਣੀ ਮੰਮੀ ਦੀ ਬਹੁਤ ਯਾਦ ਆਉਂਦੀ ਹੈ। 


ਇਹ ਵੀ ਪੜ੍ਹੋ: ਲਤਾ ਮੰਗੇਸ਼ਕਰ ਦੀ ਅੱਜ ਪਹਿਲੀ ਬਰਸੀ, ਜਾਣੋ ਉਨ੍ਹਾਂ ਬਾਰੇ ਕੁੱਝ ਦਿਲਚਸਪ ਅਨਸੁਣੀ ਕਹਾਣੀਆਂ




ਇਸ ਮੌਕੇ ਏਬੀਪੀ ਸਾਂਝਾ ਦੇ ਨਾਲ ਗੱਲਬਾਤ ਕਰਦਿਆਂ ਕਮਲ ਨੇ ਆਪਣੇ ਪਰਿਵਾਰ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 1984 ਜੋ ਕਿ ਹਰ ਸਿੱਖ ਲਈ ਇਤਿਹਾਸ ਦਾ ਸਭ ਤੋਂ ਬੁਰਾ ਸਾਲ ਹੈ। 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਦੇ ਪਰਿਵਾਰ 'ਤੇ ਹਿੰਦੂ ਸੰਗਠਨਾਂ ਨੇ ਹਮਲਾ ਕੀਤਾ ਸੀ।




ਕਮਲ ਨੇ ਕਿਹਾ, 'ਮੇਰਾ ਜਨਮ 1995 ਦਾ ਹੈ। ਪਰ ਮੈਂ ਅਕਸਰ 1984 ਦੇ ਕਈ ਕਿੱਸੇ ਆਪਣੀ ਮੰਮੀ ਤੋਂ ਸੁਣੇ ਸੀ।' ਕਮਲ ਨੇ ਅੱਗੇ ਕਿਹਾ ਕਿ, '1984 ਦੇ ਸਿੱਖ ਦੰਗਿਆਂ ਦੌਰਾਨ ਉਨ੍ਹਾਂ ਦੇ ਪਿਤਾ ਨੂੰ ਪੁਣੇ ਦੀ ਯਰਵਦਾ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ।' ਇਸ ਦੌਰਾਨ ਉਨ੍ਹਾਂ ਦੇ ਘਰ ਕੁੱਝ ਹਿੰਦੂ ਸੰਗਠਨਾਂ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ 'ਤੇ ਹਿੰਦੂ, ਮੁਸਲਿਮ ਤੇ ਈਸਾਈ ਗੁਆਂਢੀ ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਸੀ।









ਤਾਂ ਇਸ ਲਈ ਜਾਤ-ਪਾਤ 'ਚ ਵਿਸ਼ਵਾਸ ਨਹੀਂ ਕਰਦੀ ਕਮਲ
ਕਮਲ ਚੀਮਾ ਨੇ ਅੱਗੇ ਕਿਹਾ ਕਿ '1984 'ਚ ਜਦੋਂ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਹੋਇਆ ਤਾਂ ਬੇਸ਼ੱਕ ਹਮਲਾ ਕੁੱਝ ਹਿੰਦੂ ਸੰਗਠਨਾਂ ਨੇ ਕੀਤਾ ਸੀ, ਪਰ ਉਨ੍ਹਾਂ ਦੇ ਬਚਾਅ ਲਈ ਵੀ ਹਿੰਦੂ ਹੀ ਅੱਗੇ ਆਏ ਸੀ। ਉਨ੍ਹਾਂ ਦੇ ਗੁਆਂਢ 'ਚ ਹਿੰਦੂ, ਸਿੱਖ, ਈਸਾਈ ਤੇ ਮੁਸਲਮਾਨ ਰਹਿੰਦੇ ਸੀ। ਇਨ੍ਹਾਂ ਸਭ ਨੇ ਮਿਲ ਕੇ ਉਨ੍ਹਾਂ ਦੇ ਪਰਿਵਾਰ ਦੀ ਕਾਫੀ ਮਦਦ ਕੀਤੀ ਸੀ।' ਇਸ ਲਈ ਕਮਲ ਸਾਰੇ ਧਰਮਾਂ ਦੀ ਬਹੁਤ ਰਿਸਪੈਕਟ ਕਰਦੀ ਹੈ ਅਤੇ ਜਾਤ ਪਾਤ 'ਚ ਵਿਸ਼ਵਾਸ ਨਹੀਂ ਕਰਦੀ।




ਐਮੀ ਵਿਰਕ ਹੈ ਕਮਲ ਦਾ ਮਨਪਸੰਦ ਕਲਾਕਾਰ
ਕਮਲ ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪੰਜਾਬੀ ਇੰਡਸਟਰੀ 'ਚ ਕੰਮ ਕਰਨ ਦੀ ਚਾਹਵਾਨ ਹੈ। ਪਰ ਉਹ ਕਿਸੇ ਚੰਗੇ ਮੌਕੇ ਦੀ ਤਲਾਸ਼ 'ਚ ਹੈ। ਮੁੰਬਈ ਦੀ ਫੈਸ਼ਨ ਇੰਡਸਟਰੀ 'ਚ ਨਾਮ ਕਮਾਉਣ ਤੋਂ ਬਾਅਦ ਹੁਣ ਉਹ ਪਾਲੀਵੁੱਡ 'ਚ ਕੰਮ ਕਰਨਾ ਚਾਹੁੰਦੀ ਹੈ। ਇਸ ਦੌਰਾਨ ਕਮਲ ਨੇ ਇਹ ਵੀ ਦੱਸਿਆ ਕਿ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਉਸ ਦਾ ਸਭ ਤੋਂ ਮਨਪਸੰਦ ਕਲਾਕਾਰ ਹੈ। ਕਮਲ ਨੇ ਇਹ ਵੀ ਕਿਹਾ ਕਿ ਉਸ ਨੂੰ ਮੌਕਾ ਮਿਿਲਆ ਤਾਂ ਉਹ ਐਮੀ ਵਿਰਕ ਨਾਲ ਕੰਮ ਜ਼ਰੂਰ ਕਰਨਾ ਚਾਹੇਗੀ।


ਕਮਲ ਚੀਮਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਮੁੰਬਈ ਦੀ ਫੈਸ਼ਨ ਇੰਡਸਟਰੀ 'ਚ ਕਾਫੀ ਜ਼ਿਆਦਾ ਐਕਟਿਵ ਹੈ। ਇੰਨੀਂ ਦਿਨੀਂ ਉਹ ਪੰਜਾਬ ਵਿੱਚ ਹੈ ਅਤੇ ਪੰਜਾਬੀ ਇੰਡਸਟਰੀ 'ਚ ਕਿਸੇ ਵਧੀਆ ਮੌਕੇ ਦੀ ਤਲਾਸ਼ ਵਿੱਚ ਹੈ। ਇਸ ਤੋਂ ਇਲਾਵਾ ਕਮਲ ਚੀਮਾ ਦੀ ਕਿਤਾਬ 'ਫਰਾਮ ਏ ਮਦਰ ਟੂ ਏ ਚਾਈਲਡ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ।






ਇਹ ਵੀ ਪੜ੍ਹੋ: ਸਫਲਤਾ ਮਿਲਣ ਤੋਂ ਬਾਅਦ ਅਮਿਤਾਭ ਬੱਚਨ 'ਚ ਆ ਗਿਆ ਸੀ ਹੰਕਾਰ? ਸਲਮਾਨ ਦੇ ਪਿਤਾ ਸਲੀਮ ਖਾਨ ਦਾ ਖੁਲਾਸਾ