Jasbir Jassi On Kangana Ranaut: ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਅਦਾਕਾਰਾ ਦੇ ਕਮੈਂਟਸ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਹਾਲ ਹੀ ਵਿੱਚ ਇੱਕ ਪੰਜਾਬੀ ਗਾਇਕ ਨੇ ਕੰਗਨਾ ਦੇ ਖਿਲਾਫ ਆਪਣੀ ਜ਼ੁਬਾਨ ਖੋਲ੍ਹ ਦਿੱਤੀ ਹੈ ਅਤੇ ਅਦਾਕਾਰਾ ਨੂੰ ਖੁੱਲ੍ਹੇਆਮ ਧਮਕੀ ਵੀ ਦਿੱਤੀ ਹੈ।


ਜਸਬੀਰ ਜੱਸੀ ਨੇ ਕੰਗਨਾ ਰਣੌਤ ਨੂੰ ਦਿੱਤੀ ਧਮਕੀ
ਪੰਜਾਬੀ ਗਾਇਕ ਜਸਬੀਰ ਜੱਸੀ, ਜੋ ਕਿ ਦਿਲ ਲੈ ਗਈ ਕੁੜੀ, ਲੌਂਗ ਦਾ ਲਸ਼ਕਾਰਾ ਅਤੇ ਹੋਰਾਂ ਵਰਗੇ ਮਸ਼ਹੂਰ ਗੀਤਾਂ ਨਾਲ ਜਾਣੇ ਜਾਂਦੇ ਹਨ, ਨੇ ਹਾਲ ਹੀ ਵਿੱਚ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੂੰ ਪੰਜਾਬ ਬਾਰੇ ਮਾੜੇ ਸ਼ਬਦ ਬੋਲਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਉਸ ਪੋਲ ਖੋਲ੍ਹਣ ਦੀ ਧਮਕੀ ਦਿੱਤੀ ਹੈ।  



ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਪੰਜਾਬ ਦੇ ਖਿਲਾਫ ਕੁਝ ਬੋਲਿਆ ਸੀ, ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਇੱਕ ਰੈਲੀ ਦੌਰਾਨ ਕੰਗਨਾ ਨੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਹਿਮਾਚਲ ਦੇ ਗੁਆਂਢੀ ਸੂਬੇ ਵਿੱਚ ਨਸ਼ਾ ਹੈ ਅਤੇ ਸੂਬੇ ਦੇ ਨੌਜਵਾਨ ਸ਼ਰਾਬ ਦੇ ਆਦੀ ਹਨ, ਜਦਕਿ ਹਿਮਾਚਲ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਹਿਮਾਚਲ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਵੀ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਪੰਜਾਬ ਦਾ ਨਾਂ ਨਹੀਂ ਸੀ ਲਿਆ ਪਾਰ ਇਸ਼ਾਰਾ ਪੰਜਾਬ ਵੱਲ ਹੀ ਸੀ। 






ਜਸਬੀਰ ਜੱਸੀ ਨੇ ਕੰਗਨਾ ਰਣੌਤ ਬਾਰੇ ਕੀਤਾ ਖੁਲਾਸਾ
ਜੱਸੀ ਨੂੰ ਅਭਿਨੇਤਰੀ ਦੀ ਇਹ ਟਿੱਪਣੀ ਪਸੰਦ ਨਹੀਂ ਆਈ, ਉਸਨੇ ਅਭਿਨੇਤਰੀ ਨੂੰ ਧਮਕੀ ਦਿੱਤੀ ਕਿ ਉਹ ਅਜਿਹਾ ਕਰਨਾ ਬੰਦ ਕਰ ਦੇਵੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਉਸ ਨੇ ਕਿਹਾ, "ਮੈਂ ਹੁਣ ਇਹ ਕਹਿਣ ਲਈ ਮਜਬੂਰ ਹਾਂ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਬਣਾ ਰਹੀ ਹੈ। ਇੱਕ ਵਾਰ ਉਹ ਮੇਰੇ ਅਤੇ ਇੱਕ ਮਹਿਲਾ ਦੋਸਤ ਨਾਲ ਦਿੱਲੀ ਵਿੱਚ ਆਪਣੀ ਕਾਰ ਵਿੱਚ ਸ਼ਰਾਬ ਪੀ ਕੇ ਬੈਠੀ ਸੀ ਅਤੇ ਉਸ ਦਾ ਆਪਣੇ ਆਪ 'ਤੇ ਕੋਈ ਕਾਬੂ ਨਹੀਂ ਸੀ। ਉਸ ਨੇ ਸ਼ਰਾਬ ਅਤੇ ਡਰੱਗਸ ਦਾ ਜਿੰਨਾ ਸੇਵਨ ਕੀਤਾ ਹੈ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕਿਸੇ ਨੇ ਉੰਨਾ ਕੀਤਾ ਹੋਵੇਗਾ। ਜੇਕਰ ਉਹ ਪੰਜਾਬ ਬਾਰੇ ਗੱਲ ਕਰਨਾ ਬੰਦ ਨਹੀਂ ਕਰਦੀ, ਤਾਂ ਮੈਂ ਉਸ ਦੀਆਂ ਸਾਰੀਆਂ ਕਹਾਣੀਆਂ ਸਾਰਿਆਂ ਨੂੰ ਦੱਸਾਂਗਾ।



ਉਨ੍ਹਾਂ ਕਿਹਾ ਕਿ ਭਾਵੇਂ ਉਹ ਕਿਸੇ ਵੀ ਔਰਤ ਦਾ ਨਾਂ ਜਨਤਕ ਕਰਕੇ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ, ਪਰ ਕੰਗਨਾ ਦਾ ਪੰਜਾਬ ਪ੍ਰਤੀ ਵਿਅੰਗ ਹੁਣ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਕੁਝ ਕਾਰਵਾਈ ਕਰਨ ਦੀ ਲੋੜ ਹੈ।


ਜੱਸੀ ਨੇ ਕਿਹਾ, "ਕਿਸੇ ਨੂੰ ਵੀ ਕੰਗਨਾ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹ ਮਾਨਸਿਕ ਰੋਗੀ ਹੈ। ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਦੇਸ਼ ਲਈ ਬਹੁਤ ਵੱਡਾ ਖ਼ਤਰਾ ਹੈ। ਅਜਿਹੇ ਮੂਰਖ ਲੋਕ ਸੰਸਦ ਵਿੱਚ ਬੈਠ ਕੇ ਦੇਸ਼ ਬਾਰੇ ਕੀ ਫੈਸਲੇ ਲੈਣਗੇ।