ਸ਼ਿਵ ਸੈਨਾ ਤੇ ਕੰਗਣਾ ਰਣੌਤ 'ਚ ਤਕਰਾਰ ਦਰਮਿਆਨ ਬੀਐਮਸੀ ਨੇ ਕੰਗਣਾ ਦਾ ਦਫਤਰ ਤੋੜ ਦਿੱਤਾ ਸੀ। ਇਸ ਬਾਬਤ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਕੰਗਣਾ ਨੇ ਆਪਣੇ ਟਵਿਟਰ ਤੋਂ ਬਾਲਾ ਸਾਹਿਬ ਠਾਕਰੇ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ।


ਇੰਡੀਆ ਟੀਵੀ ਨੂੰ ਦਿੱਤੇ ਪੁਰਾਣੇ ਇੰਟਰਵਿਊ 'ਚ ਬਾਲਾ ਸਾਹਿਬ ਕਹਿੰਦੇ ਹਨ ਕਿ ਚੋਣਾਂ 'ਤੇ ਮੈਨੂੰ ਯਕੀਨ ਨਹੀਂ ਹੈ। ਮੈਂ ਹਾਂ ਇਸ ਲਈ ਪਾਰਟੀ ਅਜੇ ਜ਼ਿੰਦਾ ਹੈ। ਵੀਡੀਓ 'ਚ ਉਹ ਸਾਫ ਕਹਿੰਦੇ ਹਨ ਕਿ ਲੋਕਤੰਤਰ ਕੀ ਹੁੰਦਾ ਹੈ। ਮੈਨੂੰ ਇਸ 'ਤੇ ਵਿਸ਼ਵਾਸ ਨਹੀਂ। ਇਹ ਸਭ ਕੁਝ ਗੁੱਟਬਾਜ਼ੀ ਹੈ। ਨਾਂ ਚੰਗਾ ਹੈ ਪਰ ਪਾਰਟੀ ਨੂੰ ਵੋਟ ਮੰਗਣਾ ਪੈਂਦਾ ਹੈ।


ਇੱਕ ਹੋਰ ਵੀਡੀਓ 'ਚ ਬਾਲਾ ਸਾਹਿਬ ਛਾਕਰੇ ਐਨਸੀਪੀ ਦੇ ਨਾਲ ਕਦੇ ਹੱਥ ਨਾ ਮਿਲਾਉਣ ਦੀ ਗੱਲ ਕਹਿ ਰਹੇ ਹਨ। ਉਹ ਕਹਿੰਦੇ ਹਨ ਜਿਸ ਆਦਮੀ ਨੇ ਅਟਲ ਜੀ ਦੀ ਸਰਕਾਰ ਨੂੰ ਹੇਠਾਂ ਸੁੱਟਿਆ ਉਹ ਉਸ ਨਾਲ ਹੱਥ ਕਿਵੇਂ ਮਿਲਾ ਸਕਦੇ ਹਨ। ਬਾਲਾ ਸਾਹਿਬ ਅੱਗੇ ਕਹਿੰਦੇ ਹਨ ਕਿ ਉਹ ਸਸਤੀ ਰਾਜਨੀਤੀ ਲਈ ਐਨਸੀਪੀ ਤੇ ਸ਼ਰਦ ਪਵਾਰ ਨਾਲ ਕਦੇ ਹੱਥ ਨਹੀਂ ਮਿਲਾਉਂਣਗੇ। ਉਨ੍ਹਾਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵਿਦੇਸ਼ੀ ਮੂਲ ਦਾ ਦੱਸਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਪਰ ਹੁਣ ਓਹੀ ਐਨਸੀਪੀ ਤੇ ਕਾਂਗਰਸ ਇੱਕ ਹੈ।


ਇਸ 'ਤੇ ਹੁਣ ਕੰਗਣਾ ਨੇ ਪਾਰਟੀ 'ਤੇ ਵਾਰ ਕੀਤਾ ਹੈ। 'ਮਹਾਨ ਬਾਲਾ ਸਾਹਿਬ ਠਾਕਰੇ ਮੇਰੇ ਸਭ ਤੋਂ ਪਸੰਦੀਦਾ ਆਇਕਨ 'ਚੋਂ ਇੱਕ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਡਰ ਸੀ ਕਿਸੇ ਦਿਨ ਸ਼ਿਵਸੇਨਾ ਗਠਜੋੜ ਕਰੇਗੀ ਤੇ ਕਾਂਗਰਸ ਬਣੇਗੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਦੇਖਦਿਆਂ ਉਨ੍ਹਾਂ ਦੀ ਭਾਵਨਾ ਕੀ ਹੈ?'


ਇਸ ਤੋਂ ਪਹਿਲਾਂ ਕੰਗਣਾ ਨੇ ਸੋਨੀਆ ਗਾਂਧੀ ਅਤੇ ਕਾਂਗਰਸ ਨੂੰ ਟਵੀਟ ਕਰਕੇ ਕਿਹਾ, 'ਪਿਆਰੇ ਸਤਿਕਾਰਯੋਗ ਪ੍ਰਧਾਨ ਸੋਨੀਆ ਗਾਂਧੀ ਜੀ, ਇਕ ਮਹਿਲਾ ਹੋਣ ਦੇ ਨਾਤੇ ਮਹਾਰਾਸ਼ਟਰ 'ਚ ਤੁਹਾਡੀ ਸਰਕਾਰ ਵੱਲੋਂ ਕੀਤੇ ਕੰਮ ਨਾਲ ਤਹਾਨੂੰ ਦਰਦ ਨਹੀਂ ਹੋਇਆ? ਕੀ ਤੁਸੀਂ ਡਾ.ਅੰਬੇਦਕਰ ਵੱਲੋਂ ਸਾਨੂੰ ਦਿੱਤੇ ਗਏ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਲਈ ਆਪਣੀ ਸਰਕਾਰ ਨੂੰ ਅਪੀਲ ਨਹੀਂ ਕਰ ਸਕਦੇ?'


ਉਨ੍ਹਾਂ ਲਿਖਿਆ 'ਤੁਸੀਂ ਪੱਛਮ 'ਚ ਪਲੇ ਹੋ ਤੇ ਭਾਰਤ 'ਚ ਰਹਿੰਦੇ ਹੋ। ਤੁਸੀਂ ਮਹਿਲਾਵਾਂ ਦੇ ਸੰਘਰਸ਼ ਤੋਂ ਜਾਣੂ ਹੋ। ਜਦੋਂ ਤੁਹਾਡੀ ਖੁਦ ਦੀ ਸਰਕਾਰ ਮਹਿਲਾਵਾਂ ਦਾ ਸੋਸ਼ਨ ਕਰ ਰਹੀ ਹੈ ਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਬਣਾ ਰਹੀ ਹੈ ਤਾਂ ਇਤਿਹਾਸ ਤੁਹਾਡੀ ਚੁੱਪੀ ਤੇ ਉਦਾਸੀਨਤਾ ਦਾ ਨਿਆਂ ਕਰੇਗਾ। ਮੈਨੂੰ ਉਮੀਦ ਹੈ ਤੁਸੀਂ ਨੋਟਿਸ ਲਵੋਗੇ।


Corona virus: ਖਤਰਾ ਬਰਕਰਾਰ! ਦੁਨੀਆਂ ਭਰ 'ਚ ਇਕ ਦਿਨ 'ਚ ਤਿੰਨ ਲੱਖ ਤੋਂ ਜ਼ਿਆਦਾ ਕੇਸ ਦਰਜ, ਛੇ ਹਜ਼ਾਰ ਦੇ ਕਰੀਬ ਮੌਤਾਂ

ਅਮਰੀਕਾ-ਬ੍ਰਾਜ਼ੀਲ 'ਚ ਕੋਰੋਨਾ ਕੇਸਾਂ ਦੀ ਰਫਤਾਰ ਘਟੀ, ਭਾਰਤ 'ਚ ਤੇਜ਼ੀ ਨਾਲ ਵਧ ਰਹੇ ਮਾਮਲੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ