Kangana Ranaut On Sandeep Reddy: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਆਪਣੇ ਬਿਆਨਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਕੰਗਨਾ ਹਰ ਮੁੱਦੇ 'ਤੇ ਗੱਲ ਕਰਨ ਤੋਂ ਪਿੱਛੇ ਨਹੀਂ ਹਟਦੀ। ਕੰਗਨਾ ਨੇ ਕੁਝ ਸਮਾਂ ਪਹਿਲਾਂ ਸੰਦੀਪ ਰੈਡੀ ਵਾਂਗਾ ਦੀ ਫਿਲਮ ਐਨੀਮਲ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਰਣਬੀਰ ਕਪੂਰ 'ਤੇ ਵੀ ਨਿਸ਼ਾਨਾ ਸਾਧਿਆ। ਕਾਗਨਾ ਵੱਲੋਂ ਫਿਲਮ ਦੀ ਆਲੋਚਨਾ ਕਰਨ ਤੋਂ ਬਾਅਦ ਨਿਰਦੇਸ਼ਕ ਸੰਦੀਪ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੀਆਂ ਟਿੱਪਣੀਆਂ ਵੱਲ ਧਿਆਨ ਨਹੀਂ ਦਿੰਦਾ। ਸੰਦੀਪ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕੰਗਨਾ ਦੀ ਤਾਰੀਫ ਕੀਤੀ ਸੀ ਅਤੇ ਉਸ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਕੰਗਨਾ ਨੇ ਇਸ ਦਾ ਜਵਾਬ ਦਿੱਤਾ ਹੈ। ਉਸ ਨੇ ਕਿਹਾ- ਉਹ ਸੰਦੀਪ ਨਾਲ ਕੰਮ ਨਹੀਂ ਕਰਨਾ ਚਾਹੁੰਦੀ। 


ਇਹ ਵੀ ਪੜ੍ਹੋ: ਐਕਸ ਬੁਆਏ ਫਰੈਂਡ ਰੋਹਮਨ ਸ਼ਾਲ ਨਾਲ ਜਲਦ ਵਿਆਹ ਕਰੇਗੀ ਸੁਸ਼ਮਿਤਾ ਸੇਨ? ਅਦਾਕਾਰਾ ਨੇ ਕੀਤਾ ਖੁਲਾਸਾ


ਇਨ੍ਹੀਂ ਦਿਨੀਂ ਸੰਦੀਪ ਐਨੀਮਲ ਦੀ ਕਾਮਯਾਬੀ ਦਾ ਆਨੰਦ ਲੈ ਰਿਹਾ ਹੈ। ਫਿਲਮ ਨੂੰ ਬਾਕਸ ਆਫਿਸ ਦੇ ਨਾਲ-ਨਾਲ OTT ਪਲੇਟਫਾਰਮ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ। ਹਾਲਾਂਕਿ ਇਸ ਫਿਲਮ ਨੂੰ ਲੈ ਕੇ ਕਈ ਵਿਵਾਦ ਵੀ ਹੋਏ ਹਨ।


ਕੰਗਨਾ ਨੇ ਦਿੱਤਾ ਜਵਾਬ
ਸੰਦੀਪ ਨੇ ਕੰਗਨਾ ਨਾਲ ਕੰਮ ਕਰਨ ਬਾਰੇ ਕਹੇ ਜਾਣ ਤੋਂ ਬਾਅਦ ਅਦਾਕਾਰਾ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਟਵੀਟ ਕੀਤਾ- 'ਸਮੀਖਿਆ ਅਤੇ ਆਲੋਚਨਾ ਇਕ ਸਮਾਨ ਨਹੀਂ ਹਨ, ਹਰ ਤਰ੍ਹਾਂ ਦੀ ਕਲਾ ਦੀ ਸਮੀਖਿਆ ਅਤੇ ਚਰਚਾ ਹੋਣੀ ਚਾਹੀਦੀ ਹੈ, ਇਹ ਆਮ ਗੱਲ ਹੈ। ਸੰਦੀਪ ਜੀ ਨੇ ਮੁਸਕਰਾਉਂਦੇ ਹੋਏ ਮੇਰੀ ਸਮੀਖਿਆ ਪ੍ਰਤੀ ਜਿਸ ਤਰ੍ਹਾਂ ਦਾ ਸਤਿਕਾਰ ਦਿਖਾਇਆ, ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਿਰਫ਼ ਮਰਦਾਨਾ ਫ਼ਿਲਮਾਂ ਹੀ ਨਹੀਂ ਬਣਾਉਂਦੇ, ਉਨ੍ਹਾਂ ਦਾ ਰਵੱਈਆ ਵੀ ਮਰਦਾਨਾ ਹੈ, ਧੰਨਵਾਦ ਸਰ।









ਕੰਗਨਾ ਨੇ ਅੱਗੇ ਲਿਖਿਆ- 'ਪਰ ਕਿਰਪਾ ਕਰਕੇ ਮੈਨੂੰ ਕੋਈ ਰੋਲ ਨਾ ਦਿਓ, ਨਹੀਂ ਤਾਂ ਤੁਹਾਡੇ ਅਲਫਾ ਮੇਲ ਹੀਰੋ ਨਾਰੀਵਾਦੀ ਬਣ ਜਾਣਗੇ ਅਤੇ ਤੁਹਾਡੀਆਂ ਫਿਲਮਾਂ ਵੀ ਫਲੌਪ ਹੋਣ ਲੱਗ ਜਾਣਗੀਆਂ। ਤੁਸੀਂ ਬਲਾਕਬਸਟਰ ਬਣਾਉਂਦੇ ਹੋ ਅਤੇ ਫਿਲਮ ਇੰਡਸਟਰੀ ਨੂੰ ਤੁਹਾਡੀ ਲੋੜ ਹੈ।


'ਮੈਂ ਕੰਗਨਾ ਨੂੰ ਰੋਲ ਆਫਰ ਕਰਾਂਗਾ'
ਸੰਦੀਪ ਰੈੱਡੀ ਵਾਂਗਾ ਨੇ ਸਿਧਾਰਥ ਕਾਨਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ - 'ਜੇਕਰ ਮੈਨੂੰ ਮੌਕਾ ਮਿਲਦਾ ਹੈ ਅਤੇ ਮਹਿਸੂਸ ਹੁੰਦਾ ਹੈ ਕਿ ਉਹ ਮੇਰੇ ਰੋਲ ਦੇ ਅਨੁਕੂਲ ਹੈ, ਤਾਂ ਮੈਂ ਉਸ ਕੋਲ ਜਾਵਾਂਗਾ ਅਤੇ ਕਹਾਣੀ ਸੁਣਾਵਾਂਗਾ। ਮੈਨੂੰ 'ਕੁਈਨ' ਅਤੇ ਹੋਰ ਫਿਲਮਾਂ ਵਿੱਚ ਉਸਦੀ ਅਦਾਕਾਰੀ ਬਹੁਤ ਪਸੰਦ ਆਈ, ਇਸ ਲਈ ਜੇਕਰ ਉਹ ਐਨੀਮਲ ਬਾਰੇ ਨਕਾਰਾਤਮਕ ਟਿੱਪਣੀਆਂ ਦੇ ਰਹੀ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਗੁੱਸੇ ਨਹੀਂ ਹੋਵਾਂਗਾ ਕਿਉਂਕਿ ਮੈਂ ਉਸਦਾ ਕੰਮ ਦੇਖਿਆ ਹੈ। ਕੰਗਨਾ ਦੇ ਨੈਗਟਿਵ ਰਿਵਿਊ ਨਾਲ ਕੋਈ ਫਰਕ ਨਹੀਂ ਪਿਆ।


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਹੋਏ ਦੀਵਾਲੀਆ, 166 ਕਰੋੜ ਦੇ ਘਰ ਦੀ ਨਹੀਂ ਭਰ ਪਾ ਰਹੇ ਕਿਸ਼ਤ, ਕਿਰਾਏ 'ਤੇ ਚੜ੍ਹਾਇਆ: ਰਿਪੋਰਟਾਂ