Kangana Ranaut Slams Singer Shubh: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਗਾ ਕੁਈਨ ਐਵੇਂ ਹੀ ਨਹੀਂ ਕਿਹਾ ਜਾਂਦਾ। ਉਹ ਹਰ ਦੂਜੇ ਦਿਨ ਕਿਸੇ ਨਾ ਕਿਸੇ ਨਾਲ ਪੰਗੇ ਲੈਂਦੀ ਰਹਿੰਦੀ ਹੈ। ਖਾਸ ਕਰਕੇ ਉਹ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਜ਼ਰੂਰ ਬਣਾਉਂਦੀ ਹੈ। ਉਸ ਨੇ ਕਈ ਵਾਰ ਦਿਲਜੀਤ ਦੋਸਾਂਝ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹੁਣ ਕੰਗਨਾ ਦੇ ਰਾਡਾਰ 'ਤੇ ਪੰਜਾਬੀ ਗਾਇਕ ਸ਼ੁਭ ਵੀ ਆ ਗਿਆ ਹੈ। ਦਰਅਸਲ, ਸ਼ੁਭ ਨੇ ਹਾਲ ਹੀ 'ਚ ਅਪਣੇ ਲੰਡਨ ਦੇ ਲਾਈਵ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੁੱਡੀ ਪਹਿਨੀ ਸੀ ਤੇ ਇਸ ਨੂੰ ਰੱਜ ਕੇ ਪ੍ਰਮੋਟ ਵੀ ਕੀਤਾ ਸੀ।


ਇਸ ਤੋਂ ਬਾਅਦ ਹੁਣ  ਅਦਾਕਾਰਾ ਕੰਗਨਾ ਰਣੌਤ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਲੈ ਕੇ ਪੰਜਾਬੀ ਗਾਇਕ ਸ਼ੁਭ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਾਬਕਾ ਪੀਐੱਮ ਦੇ 'ਕਾਇਰਾਨਾ ਕਤਲ' ਦਾ ਜਸ਼ਨ ਮਨਾਉਣ ਲਈ ਸ਼ੁਭ 'ਤੇ ਸਵਾਲ ਖੜ੍ਹੇ ਕੀਤੇ ਹਨ। ਦੱਸਿਆ ਗਿਆ ਹੈ ਕਿ ਇੱਕ ਪੰਜਾਬੀ ਗਾਇਕ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਪੰਜਾਬ ਦੇ ਨਕਸ਼ੇ ਅਤੇ ਇੰਦਰਾ ਗਾਂਧੀ ਦੇ ਕਤਲ ਦੀ ਤਾਰੀਖ ਦਾ ਜ਼ਿਕਰ ਕੀਤਾ ਸੀ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦਾ 58ਵਾਂ ਜਨਮਦਿਨ ਹੋਵੇਗਾ ਬੇਹੱਦ ਖਾਸ, ਸ਼ਾਨਦਾਰ ਪਾਰਟੀ ਸ਼ਾਮਲ ਹੋਣਗੇ ਸਲਮਾਨ ਦੀਪਿਕਾ ਸਣੇ ਇਹ ਸਟਾਰਜ਼


ਕੰਗਨਾ ਨੇ ਲਿਖਿਆ, 'ਉਨ੍ਹਾਂ ਲੋਕਾਂ ਦੁਆਰਾ ਇੱਕ ਬਜ਼ੁਰਗ ਔਰਤ ਦੀ ਕਾਇਰਤਾਪੂਰਨ ਹੱਤਿਆ ਦਾ ਜਸ਼ਨ ਮਨਾਉਣਾ, ਜਿਨ੍ਹਾਂ ਨੂੰ ਉਸਨੇ ਆਪਣੀ ਸੁਰੱਖਿਆ ਲਈ ਤਾਇਨਾਤ ਕੀਤਾ ਸੀ। ਜਦੋਂ ਤੁਹਾਡੇ 'ਤੇ ਸੁਰੱਖਿਆ ਲਈ ਭਰੋਸਾ ਕੀਤਾ ਜਾਂਦਾ ਹੈ ਅਤੇ ਤੁਸੀਂ ਉਸ ਭਰੋਸੇ ਦਾ ਫਾਇਦਾ ਉਠਾਉਂਦੇ ਹੋ ਅਤੇ ਕਿਸੇ ਨੂੰ ਉਸੇ ਹਥਿਆਰ ਨਾਲ ਮਾਰ ਦਿੰਦੇ ਹੋ ਜਿਸਦੀ ਸੁਰੱਖਿਆ ਤੁਹਾਨੂੰ ਕਰਨੀ ਚਾਹੀਦੀ ਸੀ, ਤਾਂ ਇਹ ਬਹਾਦਰੀ ਨਹੀਂ ਹੈ, ਇਹ ਸ਼ਰਮਨਾਕ ਅਤੇ ਕਾਇਰਤਾ ਹੈ।


ਉਨ੍ਹਾਂ ਨੇ ਅੱਗੇ ਲਿਖਿਆ, 'ਜੋ ਲੋਕ ਇਕ ਨਿਹੱਥੀ ਔਰਤ 'ਤੇ ਇਸ ਤਰ੍ਹਾਂ ਹਮਲਾ ਕਰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਔਰਤ, ਜੋ ਲੋਕਤੰਤਰ ਦੀ ਚੁਣੀ ਹੋਈ ਨੇਤਾ ਸੀ। ਸ਼ੁਭ ਜੀ, ਇਸ ਵਿੱਚ ਵਡਿਆਈ ਕਰਨ ਵਾਲੀ ਕੋਈ ਗੱਲ ਨਹੀਂ ਹੈ। ਸ਼ਰਮ ਕਰੋ।'









ਇਹ ਹੈ ਮਾਮਲਾ
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਭੀੜ ਨੂੰ ਹੂਡੀ ਦਿਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੂਡੀ 'ਤੇ ਪੰਜਾਬ ਦੇ ਨਕਸ਼ੇ 'ਤੇ ਇੰਦਰਾ ਗਾਂਧੀ ਦੇ ਕਤਲ ਦੀ ਤਰੀਕ ਲਿਖੀ ਹੋਈ ਹੈ। ਫਿਲਹਾਲ ਇਸ ਬਾਰੇ ਗਾਇਕ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਗਾਇਕ ਪੰਜਾਬ ਦਾ ਨਕਸ਼ਾ ਪੋਸਟ ਕਰਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ।


ਸ਼ੁਭ ਦੇ ਮੁੰਬਈ ਕੰਸਰਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਉਸ 'ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦਾ ਦੋਸ਼ ਸੀ। ਮੁੰਬਈ ਵਿੱਚ ਕੰਸਰਟ ਦੇ ਪੋਸਟਰ ਵੀ ਪਾੜ ਦਿੱਤੇ ਗਏ। ਬਾਅਦ ਵਿੱਚ ਉਨ੍ਹਾਂ ਦਾ ਸ਼ੋਅ ਰੱਦ ਕਰ ਦਿੱਤਾ ਗਿਆ।


ਕੌਣ ਹੈ ਗਾਇਕ ਸ਼ੁਭ
ਸ਼ੁਭ ਨੂੰ ਮਿਊਜ਼ਿਕ ਇੰਡਸਟਰੀ ਦਾ ਉਭਰਦਾ ਸਿਤਾਰਾ ਮੰਨਿਆ ਜਾਂਦਾ ਹੈ। ਸ਼ੁਭ, ਕੈਨੇਡਾ ਵਿੱਚ ਰਹਿੰਦਾ ਹੈ, ਮੁੱਖ ਤੌਰ 'ਤੇ ਪੰਜਾਬੀ ਸੰਗੀਤ ਉਦਯੋਗ ਦਾ ਹਿੱਸਾ ਰਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਐਲਬਮ ਵੀ 'ਰੋਲਿਨ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਭਾਰਤ ਅਤੇ ਕੈਨੇਡਾ ਤੋਂ ਇਲਾਵਾ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਵੀ ਉਸ ਦੀ ਵੱਡੀ ਫਾਲੋਇੰਗ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਪੀ ਗਿੱਲ ਦੀਆਂ ਮੁਸ਼ਕਿਲਾਂ ਨਹੀਂ ਹੋ ਰਹੀਆਂ ਖਤਮ, ਸੈਸ਼ਨ ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ