ਬੌਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਲਗਾਤਾਰ ਕਈ ਫਿਲਮਾਂ ਵਿੱਚ ਰੁੱਝੀ ਹੋਈ ਹੈ। ਕੰਗਨਾ ਦੀ ਹਰ ਰੋਜ਼ ਕਿਸੇ ਨਾ ਕਿਸੇ ਪ੍ਰੋਜੈਕਟ ਬਾਰੇ ਅਪਡੇਟ ਆਉਂਦੀ ਰਹਿੰਦੀ ਹੈ। ਇਸ ਸਮੇਂ ਕੰਗਨਾ ਫਿਲਮ 'ਤੇਜਸ' ਕਾਰਨ ਬਹੁਤ ਚਰਚਾ ਵਿੱਚ ਹੈ। ਕੰਗਨਾ ਨੇ ਅੱਜ ਇਸ ਬਾਰੇ ਅਪਡੇਟ ਦਿੱਤਾ ਹੈ ਕਿ ਉਹ ਇਸ ਫਿਲਮ ਲਈ ਆਪਣਾ ਪਹਿਲਾ ਸ਼ੈਡਿਊਲ ਸ਼ੁਰੂ ਕਰਨ ਜਾ ਰਹੀ ਹੈ। 


 


ਕੰਗਨਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੰਡੀਅਨ ਏਅਰ ਫੋਰਸ ਦੀ ਯੂਨੀਫਾਰਮ ਪਾਈ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਮੇਰੇ ਦੂਜੇ ਮਿਸ਼ਨ ਤੇ ਤੇਜਸ, ਅੱਜ ਤੋਂ ਸ਼ੁਰੂ ਹੋ ਰਹੇ ਹਨ। ਕੰਗਨਾ ਰਣੌਤ ਨੇ ਤੇਜਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਜਲਦ ਇਸ ਦੀ ਰਿਲੀਜ਼ ਡੇਟ ਵੀ ਸਾਹਮਣੇ ਆਉਣ ਵਾਲੀ ਹੈ। ਇਸ ਦੀ ਕਹਾਣੀ ਬਾਰੇ ਗੱਲ ਕਰਦਿਆਂ, ਕਿਹਾ ਕਿ ਮੈਂ ਇਸ ਫਿਲਮ ਵਿੱਚ ਇੱਕ ਸਾਹਸੀ ਅਤੇ ਬਹਾਦਰ ਲੜਾਕੂ ਪਾਇਲਟ ਦੀ ਭੂਮਿਕਾ ਨਿਭਾਉਣ ਜਾ ਰਹੀ ਹਾਂ। 


 


ਇੰਡੀਅਨ ਏਅਰ ਫੋਰਸ ਦੇਸ਼ ਦੀ ਪਹਿਲੀ ਸੁਰੱਖਿਆ ਫੋਰਸ ਸੀ ਜਿੰਨਾ ਨੇ ਮਹਿਲਾਵਾਂ ਨੂੰ ਸਾਲ 2016 ਵਿੱਚ ਲੜਾਕੂ ਭੂਮਿਕਾਵਾਂ ਵਿੱਚ ਸ਼ਾਮਲ ਕੀਤਾ ਸੀ। ਇਹ ਫਿਲਮ ਇਕ ਇਤਿਹਾਸਕ ਹਾਦਸੇ ਤੋਂ ਇੰਸਪਾਇਰ ਹੈ। ਸਰਵੇਸ਼ ਮੇਵਾੜਾ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ।


 


ਇਸ ਤੋਂ ਇਲਾਵਾ, ਕੰਗਨਾ ਰਣੌਤ ਨੇ ਆਪਣਾ ਖੁਦ ਦੇ ਪ੍ਰੋਡਕਸ਼ਨ ਹਾਊਸ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨਾਮ ਹੈ 'ਮਣੀਕਰਣਿਕਾ ਫਿਲਮਸ'। ਕੰਗਨਾ ਨੇ ਆਪਣੇ ਬੈਨਰ ਹੇਠ ਦੋ ਫਿਲਮਾਂ ਦਾ ਐਲਾਨ ਕੀਤਾ ਹੈ - ਟੀਕੂ ਵੈਡਸ ਸ਼ੇਰੂ ਅਤੇ ਅਪਰਾਜਿਤਾ ਅਯੁੱਧਿਆ। ਇਸ ਤੋਂ ਇਲਾਵਾ ਕੰਗਨਾ ਰਣੌਤ ਥਲਾਈਵੀ ਅਤੇ ਧਾਕੜ ਫਿਲਮ ਵਿੱਚ ਵੀ ਰੁੱਝੀ ਹੋਈ ਹੈ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904