ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਟਵੀਟ ਨਾਲ ਇਕ ਵਾਰ ਫਿਰ ਬਾਲੀਵੁੱਡ ਨੂੰ ਨਿਸ਼ਾਨਾ ਬਣਾਇਆ ਹੈ। ਕੰਗਨਾ ਨੇ ਬੌਲੀਵੁਡ ਦੇ ਸਾਰੇ ਮੇਕਰਸ, ਡਾਇਰੈਕਟਰਸ ਅਤੇ ਬਾਲੀਵੁੱਡ ਦੇ ਪਾਵਰਫੁੱਲ ਖਾਨ, ਕਪੂਰ ਅਤੇ ਕੁਮਾਰ ਦੀ ਵੀ ਨਿੰਦਿਆ ਕੀਤੀ।

ਕੰਗਨਾ ਰਣੌਤ ਨੇ ਫਿਲਮ 'ਧਾਕੜ' ਨਾਲ ਜੁੜੀ ਇਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਇਕ ਇੰਡੀਆ ਵਿਚ ਬਹੁਤ ਸਾਰੇ ਵੱਡੇ ਫਿਲਮ ਡਾਇਰੈਕਟਰਸ ਨੇ ਮੇਰੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜਦੋਂ ਉਹ ਸਾਰੇ ਸਕਸੈਸ ਹੋ ਗਏ ਤਾਂ ਉਨ੍ਹਾਂ ਨੇ ਸਿਰਫ ਖਾਨ, ਕਪੂਰ ਅਤੇ ਕੁਮਾਰ ਨਾਲ ਕੰਮ ਕਰਨ ਲਈ ਉਨ੍ਹਾਂ ਦੇ ਮਗਰ ਦੌੜਨਾ ਸ਼ੁਰੂ ਕਰ ਦਿੱਤਾ।

Many of India’s leading filmmakers started their careers with me, when they become successful then they only go after Khans, Kapoors or Kumars. Dear friends when our chief @RazyGhai becomes a top filmmaker please remind him to do women centric films also once in a while #Dhaakad pic.twitter.com/jFoAQzhmWM
— Kangana Ranaut (@KanganaTeam) February 10, 2021

ਕੰਗਨਾ ਵਲੋਂ ਸ਼ੇਅਰ ਤਸਵੀਰ ਵਿਚ ਉਸ ਨਾਲ ਮਸ਼ਹੂਰ ਫਿਲਮ ਡਾਇਰੈਕਟਰ ਰਜਨੀਸ਼ ਘਈ ਨਜ਼ਰ ਆਏ। ਕੰਗਨਾ ਨੇ ਕਿਹਾ ਯਾਦ ਰੱਖਿਓ ਜਦ ਰਜਨੀਸ਼ ਦੀ ਫਿਲਮ ਹਿੱਟ ਹੋ ਜਾਏ ਤਾਂ ਇਹਨਾਂ ਨੂੰ ਯਾਦ ਜ਼ਰੂਰ ਕਰਵਾਉਣਾ ਕਿ ਔਰਤਾਂ ਨਾਲ ਜੁੜੀਆਂ ਫ਼ਿਲਮ ਜਰੂਰ ਬਣਾਉਣ। ਰਜਨੀਸ਼ ਘਈ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਧਾਕੜ' ਦੇ ਡਾਇਰੈਕਟਰ ਹਨ।

ਫਿਲਮ 'ਧਾਕੜ' ਇਸ ਸਾਲ ਪਹਿਲੀ ਅਕਤੂਬਰ ਨੂੰ ਗਾਂਧੀ ਜਯੰਤੀ ਦੇ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਕੰਗਨਾ ਰਣੌਤ ਪਹਿਲੀ ਵਾਰ ਜਾਸੂਸ ਦੀ ਭੂਮਿਕਾ' ਚ ਨਜ਼ਰ ਆਵੇਗੀ। ਡਾਇਰੈਕਟਰ ਰਜਨੀਸ਼ ਨੇ ਕੰਗਨਾ ਰਨੌਤ ਦੀ ਪੋਸਟ 'ਤੇ ਜਵਾਬ ਦਿੱਤਾ ਤੇ ਲਿਖਿਆ ਕਿ ਉਹ ਇਕ ਨਵੀਂ ਏਜ਼ ਦੇ ਐਕਸ਼ਨ ਸਟਾਰ ਨੂੰ ਉੱਚਾਈਆਂ 'ਤੇ ਦੇਖ ਰਹੇ ਹਨ। ਇਹ ਇਕ ਸ਼ਾਨਦਾਰ ਸਫ਼ਰ ਸੀ।

What a journey it has been. New Age Action star on the horizon. https://t.co/uzRQr7Nb0B
— Razneesh 'Razy' Ghai (@RazyGhai) February 10, 2021

ਕੰਗਨਾ ਰਣੌਤ ਇਸ ਫਿਲਮ ਵਿੱਚ ਐਕਸ਼ਨ ਕਰਨ ਜਾ ਰਹੀ ਹੈ। ਕੰਗਨਾ ਤੋਂ ਇਲਾਵਾ ਫ਼ਿਲਮ ਵਿਚ ਅਰਜੁਨ ਕਪੂਰ ਅਤੇ ਦਿਵਿਆ ਦੱਤਾ ਵੀ ਨਜ਼ਰ ਆਉਣਗੇ। ਫਿਲਮ 'ਚ ਕੰਗਨਾ ਅਗਨੀ ਦਾ ਕਿਰਦਾਰ ਨਿਭਾਏਗੀ। ਹੁਣ ਦੇਖਣਾ ਦੇ ਇਹ ਹੋਵੇਗਾ ਕਿ ਕੰਗਨਾ ਦੇ ਇਸ ਤਾਹਨੇ ਭਰੇ ਟਵੀਟ 'ਤੇ ਕਿਸੇ ਦਾ ਜਵਾਬ ਆਉਂਦਾ ਹੈ ਜਾਂ ਨਹੀਂ |