ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮ ਇੰਡਸਟਰੀ ਵਿੱਚ ਡਰੱਗਜ਼ ਬਾਰੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਜਿਹੀ ਸਥਿਤੀ ਵਿੱਚ, ਦਿੱਗਜ ਅਦਾਕਾਰਾ ਜਯਾ ਬੱਚਨ ਨੇ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਫਿਲਮ ਇੰਡਸਟਰੀ ਵਿੱਚ ਹੋ ਰਹੇ ਹੰਗਾਮੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਲੋਕ ਜਿਹੜੀ ਥਾਲੀ ਵਿੱਚ ਖਾਂਦੇ ਹਨ, ਉਸੇ ਵਿੱਚ ਛੇਕ ਕਰਦੇ ਹਨ। ਇਸ ਦੇ ਨਾਲ ਹੀ ਕੰਗਨਾ ਨੇ ਜਯਾ ਬੱਚਨ ਦੀ ਇਸ ਟਿੱਪਣੀ ਦਾ ਠੋਕਵਾਂ ਜਵਾਬ ਦਿੱਤਾ ਹੈ।

ਕੰਗਨਾ ਰਣੌਤ ਨੇ ਟਵੀਟ ਕਰਕੇ ਜਯਾ ਦੇ ਬਿਆਨ 'ਤੇ ਜਵਾਬ ਦਿੱਤਾ 'ਕਿਹੜੀ ਥਾਲੀ ਦਿੱਤੀ ਹੈ ਜਯਾ ਜੀ ਨੇ, ਤੇ ਓਹਨਾ ਦੀ ਇੰਡਸਟਰੀ ਨੇ।


ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਜਯਾ ਬੱਚਨ ਦੀ ਇੱਕ ਟਿੱਪਣੀ 'ਤੇ ਆਪਣੀ ਪ੍ਰਤੀਕ੍ਰਿਆ ਦੇ ਚੁੱਕੀ ਹੈ। ਕੰਗਨਾ ਰਨੌਤ ਨੇ ਟਵੀਟ ਵਿੱਚ ਲਿਖਿਆ, “ਜਯਾ ਜੀ, ਕੀ ਤੁਸੀਂ ਇਹੀ ਕਹਿੰਦੇ ਹੁੰਦੇ ਜੇ ਮੇਰੀ ਥਾਂ ਤੁਹਾਡੀ ਧੀ ਸ਼ਵੇਤਾ ਨੂੰ ਕੁੱਟਿਆ ਜਾਂਦਾ, ਨਸ਼ੇ ਦਿੱਤੇ ਜਾਂਦੇ ਤੇ ਸ਼ੋਸ਼ਣ ਕੀਤਾ ਜਾਂਦਾ। ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਜੇਕਰ ਅਭਿਸ਼ੇਕ ਲਗਾਤਾਰ ਧਮਕੀਆਂ ਤੇ ਸੋਸ਼ਣ ਦੀ ਗੱਲ ਕਰਦੇ ਤੇ ਇੱਕ ਦਿਨ ਫਾਂਸੀ ਲਾ