ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਤੋਂ ਬਾਅਦ ਇਕ ਬਾਲੀਵੁੱਡ ਇੰਡਸਟਰੀ ਬਾਰੇ ਖ਼ੁਲਾਸੇ  ਕਰ ਰਹੀ ਹੈ। ਕੰਗਨਾ ਵਲੋਂ ਕੀਤੇ ਜਾਣ ਵਾਲੇ ਸਾਰੇ ਖੁਲਾਸੇ ਹੈਰਾਨ ਕਰਨ ਵਾਲੇ ਹਨ। ਇਸ ਸਮੇਂ ਕੰਗਨਾ ਬਾਲੀਵੁੱਡ ਦੀਆਂ ਕਈ ਮਾੜੀਆ ਹਰਕਤਾਂ ਤੋਂ ਪਰਦਾ ਹਟਾਉਣ ਦੇ ਕੰਮ 'ਚ ਲੱਗੀ ਹੋਈ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਨੇ ਖੁਲਾਸਾ ਕੀਤਾ ਸੀ ਕਿ ਬਾਲੀਵੁੱਡ ਵਿੱਚ ਡਰੱਗ ਰੈਕੇਟ ਚੱਲਦੇ ਹਨ, ਜਿਸ ਲਈ ਨਾਰਕੋਟਿਕਸ ਬਿਊਰੋ ਨੂੰ ਜਾਂਚ ਲਈ ਕਦਮ ਚੁੱਕਣੇ ਚਾਹੀਦੇ ਹਨ। ਇਸੇ ਦੌਰਾਨ ਉਸ ਨੇ ਇੱਕ ਵਾਰ ਫਿਰ ਬਾਲੀਵੁੱਡ ਦੇ ਡਰੱਗ ਮਾਫੀਆ 'ਤੇ ਹਮਲਾ ਬੋਲਿਆ ਹੈ।

ਕੰਗਨਾ ਨੇ ਕਿਹਾ, 'ਕੁਝ ਨੌਜਵਾਨ ਕਲਾਕਾਰ ਜੋ ਮੇਰੀ ਉਮਰ ਦੇ ਹਨ, ਉਹ ਨਿੱਜੀ ਤੌਰ 'ਤੇ ਨਸ਼ੇ ਲੈਂਦੇ ਹਨ ਅਤੇ ਇਸ ਦਾ ਸ਼ੋਅ ਆਫ਼ ਵੀ ਕਰਦੇ ਹਨ। ਨਸ਼ੇ ਦੇ ਡੀਲਰ ਵੀ ਇਕੋ ਜਿਹੇ ਹਨ। ਸਭ ਕੁਝ ਇਕ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀਆਂ ਪਤਨੀਆਂ ਇਨ੍ਹਾਂ ਪਾਰਟੀਆਂ ਦੀ ਮੇਜ਼ਬਾਨੀ ਕਰਦੀਆਂ ਹਨ। ਜਿਥੇ ਬਿਲਕੁਲ ਵੱਖਰਾ ਮਾਹੌਲ ਹੁੰਦਾ ਹੈ। ਇਨ੍ਹਾਂ ਪਾਰਟੀਆਂ 'ਚ ਤੁਹਾਨੂੰ ਉਹ ਲੋਕ ਮਿਲਣਗੇ ਜੋ ਸਿਰਫ ਨਸ਼ੇ ਕਰਦੇ ਹਨ ਅਤੇ ਦੂਜਿਆਂ ਨਾਲ ਬਦਸਲੂਕੀ ਕਰਦੇ ਹਨ।'

ਕੰਗਨਾ ਦਾ ਕਹਿਣਾ ਹੈ ਕਿ 'ਬਹੁਤ ਸਾਰੀਆਂ ਸਰਕਾਰਾਂ ਨੇ ਇਸ ਬਾਲੀਵੁੱਡ-ਡਰੱਗ ਮਾਫੀਆ ਨੂੰ ਅੱਗੇ ਵਧਣ 'ਚ ਸਹਾਇਤਾ ਕੀਤੀ ਹੈ। ਕਲਾਕਾਰਾਂ ਵਲੋਂ ਨਸ਼ੇ ਕੀਤੇ ਜਾਂਦੇ ਹਨ ਤੇ ਫਿਰ ਇਹ ਲੋਕ ਨੈਪੋਟੀਜ਼ਮ ਨੂੰ ਉਤਸ਼ਾਹਤ ਕਰਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬਚਪਨ ਤੋਂ ਹੀ ਨਸ਼ੇ ਕਰਦੇ ਹਨ ਅਤੇ ਫਿਰ ਅਦਾਕਾਰ ਜਾਂ ਨਿਰਦੇਸ਼ਕ ਬਣ ਜਾਂਦੇ ਹਨ। ਮੈਂ ਇਨ੍ਹਾਂ ਅਭਿਨੇਤਾਵਾਂ 'ਚੋਂ ਇਕ ਨਾਲ ਡੇਟ 'ਤੇ ਜਾ ਚੁਕੀ ਹਾਂ। '