ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਅਦਾਕਾਰ ਅਤੇ ਗਾਇਕਾ ਦਿਲਜੀਤ ਦੋਸਾਂਝ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਪਰੇਡ ਵਿੱਚ ਹੋਏ ਹੰਗਾਮੇ ਲਈ ਨਿਸ਼ਾਨਾ ਬਣਾਇਆ। ਉਸ ਨੇ ਟਵੀਟ 'ਚ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਇਕ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਪ੍ਰਿਯੰਕਾ ਅਤੇ ਦਿਲਜੀਤ ਤੋਂ ਸਵਾਲ ਕੀਤਾ ਹੈ।

ਕੰਗਨਾ ਰਣੌਤ ਨੇ ਟਵੀਟ ਕੀਤਾ, "ਤੁਹਾਨੂੰ ਇਹ ਸਭ ਸਮਝਾਉਣ ਦੀ ਜ਼ਰੂਰਤ ਹੈ। ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ। ਅੱਜ ਪੂਰੀ ਦੁਨੀਆ ਸਾਡੇ 'ਤੇ ਹੱਸ ਰਹੀ ਹੈ। ਤੁਹਾਨੂੰ ਇਹ ਹੀ ਚਾਹੀਦਾ ਸੀ। ਮੁਬਾਰਕ ਹੋਵੇ।"


ਕੰਗਣਾ ਰਣੌਤ ਨੇ ਆਪਣੇ ਇੱਕ ਹੋਰ ਟਵੀਟ 'ਚ ਲਿਖਿਆ, “6 ਬ੍ਰਾਂਡਾਂ ਨੇ ਮੇਰੇ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ। ਕੁਝ ਮੈਂ ਹਸਤਾਖਰ ਕੀਤੇ ਸੀ ਅਤੇ ਕੁਝ ਹੋਣ ਵਾਲੇ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ, ਇਸ ਲਈ ਉਹ ਮੈਨੂੰ ਅੰਬੇਸੈਡਰ ਨਹੀਂ ਬਣਾ ਸਕਦੇ।"



ਅਭਿਨੇਤਰੀ ਨੇ ਅੱਗੇ ਲਿਖਿਆ, "ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਵੀ ਇੱਕ ਅੱਤਵਾਦੀ ਹੈ, ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ।"