ਚੰਡੀਗੜ੍ਹ: ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਕਪਿਲ ਸ਼ਰਮਾ ਸ਼ੋਅ ਨਵੇਂ ਐਪੀਸੋਡਸ ਨਾਲ ਵਾਪਸੀ ਕਰ ਰਿਹਾ ਹੈ। ਇਸ ਹਫ਼ਤੇ ਦੇ ਆਖੀਰ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸ਼ੋਅ ਦਾ ਹਿੱਸਾ ਹੋਣਗੇ। ਸੋਨੂੰ ਸੂਦ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪਰਵਾਸੀਆਂ ਦੀ ਮਦਦ ਕਰਕੇ ਸੁਰਖੀਆਂ 'ਚ ਹਨ।




ਕਪਿਲ ਸ਼ਰਮਾ, ਕੁਕੂ, ਭਾਰਤੀ, ਅਰਚਨਾ ਤੇ ਹੋਰਾਂ ਦੀ ਸ਼ਮੂਲੀਅਤ ਵਾਲਾ ਸ਼ੋਅ ਅੱਜ ਰਾਤ ਤੋਂ ਸ਼ੁਰੂ ਹੋ ਜਾਵੇਗਾ। ਇਹ ਸ਼ੋਅ ਸ਼ਨੀਵਾਰ ਤੇ ਐਤਵਾਰ ਰਾਤ ਸਾਡੇ ਨੌਂ ਵਜੇ ਸੋਨੀ ਟੀਵੀ 'ਤੇ ਪ੍ਰਸਾਰਤ ਹੁੰਦਾ ਹੈ।