ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਜੋਕਸ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਕਪਿਲ ਆਪਣੇ ਸ਼ੋਅ ‘ਤੇ ਆਏ ਦਿਨ ਫੈਨਸ ਦੇ ਨਾਲ-ਨਾਲ ਆਪਣੇ ਸ਼ੋਅ ‘ਤੇ ਆਏ ਮਹਿਮਾਨਾਂ ਤੇ ਜੱਜ ਦਾ ਮਜ਼ਾਕ ਉਡਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ‘ਚ ਹਾਲ ਹੀ ‘ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਹ ਨਵਜੋਤ ਸਿੱਧੂ ਦੇ ਗੈਟਅੱਪ ‘ਚ ਨਜ਼ਰ ਆ ਰਹੇ ਹਨ।


ਵੀਡੀਓ ‘ਚ ਸਿੱਧੂ ਬਣੇ ਕਪਿਲ ਸ਼ਰਮਾ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੂੰ ਕੋਸਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਕਪਿਲ ਸ਼ਰਮਾ, ਸਿੱਧੂ ਦੇ ਅੰਦਾਜ਼ ‘ਚ ਸ਼ੇਰ ਕਹਿੰਦੇ ਨਜ਼ਰ ਆ ਰਿਹਾ ਹੈ ਜਿਸ ‘ਚ ਉਸ ਨੇ ਕਿਹਾ, “ਅਰਚਨਾ ਤੁਹਾਡੇ ਲਈ ਕੁਝ ਸ਼ਬਦ ਅਰਜ਼ ਹਨ, ਮੇਰਾ ਲੜਕਾ ਮੇਰਾ ਲੜਕਾ ਮੈਂ ਹੂੰ ਉਸਕਾ ਬਾਪ, ਮੇਰੀ ਕੁਰਸੀ ਛੀਨ ਲੀ ਤੁਮਨੇ ਤੁਮਕੋ ਲੱਗੇਗਾ ਪਾਪ।”


ਦੱਸ ਦਈਏ ਕਿ ਇਸੇ ਸਾਲ ਫਰਵਰੀ ‘ਚ ਨਵਜੋਤ ਸਿੱਧੂ ਦੇ ਪੁਲਵਾਮਾ ਅੱਤਵਾਦੀ ਹਮਲੇ ‘ਤੇ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੂੰ ਸ਼ੋਅ ਤੋਂ ਹਟਾਉਣ ਦੀ ਮੰਗ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਸਿੱਧੂ ਦੀ ਥਾਂ ਸ਼ੋਅ ‘ਚ ਅਰਚਨਾ ਪੂਰਨ ਸਿੰਘ ਨੂੰ ਦਿੱਤੀ ਗਈ ਸੀ।