Kapil Sharma Video: ਕਾਮੇਡੀ ਕਿੰਗ ਕਪਿਲ ਸ਼ਰਮਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ਵਿਗਾਟੋ' ਕਰਕੇ ਲਾਈਮਲਾਈਟ 'ਚ ਹਨ। ਇਹ ਫਿਲਮ ਭਲਕੇ ਯਾਨਿ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਕਪਿਲ ਸ਼ਰਮਾ ਆਪਣੇ  'ਦ ਕਪਿਲ ਸ਼ਰਮਾ ਸ਼ੋਅ' ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਇਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: 'ਦੇਵਦਾਸ' ਫਿਲਮ ਸ਼ਾਹਰੁਖ ਤੋਂ ਪਹਿਲਾਂ ਸਲਮਾਨ ਖਾਨ ਨੇ ਕਰਨੀ ਸੀ, ਐਸ਼ਵਰਿਆ ਰਾਏ ਨਾਲ ਵਿਵਾਦ ਕਰਕੇ ਹੋਏ ਸੀ ਫਿਲਮ ਤੋਂ ਬਾਹਰ


ਹਾਲ ਹੀ ਕਪਿਲ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਇੱਕ ਬੇਹੱਦ ਖੂਬਸੂਰਤ ਵਿਦੇਸ਼ੀ ਲੜਕੀ ਦੇ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਹਨ। ਕਪਿਲ ਦੇ ਸ਼ੋਅ 'ਚ ਇਕ ਵਿਦੇਸ਼ੀ ਮਹਿਮਾਨ ਮੌਜੂਦ ਹੈ ਅਤੇ ਕਪਿਲ ਉਸ ਤੋਂ ਸਵਾਲ ਪੁੱਛਦੇ ਹਨ ਕਿ 'ਉਹ ਕਿੱਥੋਂ ਆਈ ਹੈ?' ਇਸ 'ਤੇ ਲੜਕੀ ਜਵਾਬ ਦਿੰਦੀ ਹੈ ਕਿ ਉਹ ਲੰਡਨ ਤੋਂ ਆਈ ਹੈ। ਅੱਗੋਂ ਕਪਿਲ ਕਹਿੰਦੇ ਹਨ ਕਿ 'ਉਹ ਜਲਦ ਹੀ ਲੰਡਨ 'ਚ ਸ਼ੋਅ ਕਰਨ ਆ ਰਹੇ ਹਨ, ਇਸ ਕਰਕੇ ਉਹ ਉਸ ਲੜਕੀ ਨੂੰ ਵੀ ਪਾਸ ਦੇ ਦੇਣਗੇ, ਇਸ ਕਰਕੇ ਉਸ ਨੂੰ ਟਿਕਟ ਖਰੀਦਣ ਦੀ ਲੋੜ ਨਹੀਂ ਪਵੇਗੀ।' 


ਵੀਡੀਓ 'ਚ ਅੱਗੇ ਅਰਚਨਾ ਪੂਰਨ ਸਿੰਘ ਕਪਿਲ ਨੂੰ ਦੱਸਦੀ ਹੈ ਕਿ ਉਹ ਕੁੜੀ ਵਿਆਹੀ ਹੋਈ ਹੈ, ਜਿਸ 'ਤੇ ਕਪਿਲ ਨੂੰ ਯਕੀਨ ਨਹੀਂ ਹੁੰਦਾ ਤਾਂ ਉਹ ਲੜਕੀ ਨੂੰ ਪੁੱਛਦੇ ਹਨ। ਅੱਗੋਂ ਲੜਕੀ ਇਸ ਸਵਾਲ 'ਤੇ ਸਹਿਮਤੀ ਪ੍ਰਗਟਾਉਂਦੇ ਹੋਏ ਕਹਿੰਦੀ ਹੈ ਕਿ 'ਹਾਂ ਮੈਂ ਮੈਰਿਡ ਹਾਂ।' ਇਸ 'ਤੇ ਤੁਰੰਤ ਕਪਿਲ ਸ਼ਰਮਾ ਦੇ ਹਾਵ ਭਾਵ ਬਦਲ ਜਾਂਦੇ ਹਨ। ਅੱਗੋਂ ਉਸ ਲੜਕੀ ਨੂੰ ਕਪਿਲ ਨੇ ਕੀ ਜਵਾਬ ਦਿੱਤਾ, ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ 'ਦ ਕਪਿਲ ਸ਼ਰਮਾ ਸ਼ੋਅ' ਦੇ ਪੂਰੀ ਦੁਨੀਆ 'ਚ ਫੈਨਜ਼ ਹਨ। ਉਨ੍ਹਾਂ ਦੇ ਸ਼ੋਅ 'ਚ ਦੁਨੀਆ ਭਰ ਤੋਂ ਲੋਕ ਸ਼ਾਮਲ ਹੋਣ ਲਈ ਆਉਂਦੇ ਹਨ। ਇਸ ਦੇ ਨਾਲ ਨਾਲ 17 ਮਾਰਚ ਨੂੰ ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਵੀ ਰਿਲੀਜ਼ ਹੋਣ ਜਾ ਰਹੀ ਹੈ। ਕਪਿਲ ਸ਼ਰਮਾ ਨੇ ਇਸ ਫਿਲਮ 'ਚ ਡਿਲੀਵਰੀ ਬੁਆਏ ਦਾ ਕਿਰਦਾਰ ਨਿਭਾਇਆ ਹੈ। 


ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਬੱਬੂ ਮਾਨ ਤੇ ਮਨਕੀਰਤ ਔਲਖ! ਤਾਜ਼ਾ ਖੁਲਾਸੇ ਮਗਰੋਂ ਪੁਲਿਸ 'ਚ ਮੱਚੀ ਖਲਬਲੀ