Kapil Sharma Shah Rukh Khan: ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨੂੰ ਲੈ ਕੇ ਚਰਚਾ 'ਚ ਹਨ। ਕਪਿਲ ਦੇ ਇਸ ਨਵੇਂ ਸ਼ੋਅ ਦੇ ਪ੍ਰੋਮੋ ਵੀ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਅੱਜ ਅਸੀਂ ਕਪਿਲ ਸ਼ਰਮਾ ਦੀ ਜ਼ਿੰਦਗੀ ਨਾਲ ਜੁੜੀ ਅਜਿਹੀ ਘਟਨਾ ਬਾਰੇ ਗੱਲ ਕਰਾਂਗੇ, ਜੋ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ ਅਤੇ ਇਸ ਘਟਨਾ ਬਾਰੇ ਖੁਦ ਕਾਮੇਡੀਅਨ ਨੇ ਦੱਸਿਆ ਹੈ। ਕਪਿਲ ਮੁਤਾਬਕ ਇਕ ਵਾਰ ਉਨ੍ਹਾਂ ਦੀ ਇਕ ਚਚੇਰੀ ਭੈਣ ਮੁੰਬਈ ਆਇਆ ਸੀ ਅਤੇ ਉਨ੍ਹਾਂ ਦੀ ਚਚੇਰੀ ਭੈਣ ਨੇ ਸ਼ਾਹਰੁਖ ਖਾਨ ਦਾ ਘਰ 'ਮੰਨਤ' ਦੇਖਣ ਦੀ ਜ਼ਿੱਦ ਕੀਤੀ। ਕਪਿਲ ਮੁਤਾਬਕ ਉਸ ਰਾਤ ਉਹ ਸ਼ਰਾਬ ਦੇ ਨਸ਼ੇ `ਚ ਟੱਲੀ ਸੀ ਅਤੇ ਕਪਿਲ ਨੇ ਆਪਣੇ ਚਚੇਰੀ ਭੈਣਦੀ ਗੱਲ ਮੰਨ ਲਈ।
ਕਪਿਲ ਦੱਸਦੇ ਹਨ ਕਿ ਜਦੋਂ ਉਹ ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਤਾਂ ਉੱਥੇ ਪਾਰਟੀ ਚੱਲ ਰਹੀ ਸੀ। ਕਾਮੇਡੀਅਨ ਨੇ ਆਪਣੇ ਨਾਂ ਦਾ ਇਸਤੇਮਾਲ ਕਰਨ ਦੀ ਗੱਲ ਸੋਚੀ। ਜਿਸ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਨੂੰ ਕਾਰ ਦੇ ਅੰਦਰ ਲੈ ਜਾਣ ਲਈ ਕਿਹਾ। ਇਸ ਸਮੇਂ ਰਾਤ ਦੇ ਤਿੰਨ ਵੱਜ ਚੁੱਕੇ ਸਨ। ਕਪਿਲ ਦੇ ਅਨੁਸਾਰ, ਗਾਰਡਾਂ ਨੇ ਸੋਚਿਆ ਕਿ ਸ਼ਾਇਦ ਕਪਿਲ ਨੂੰ ਬੁਲਾਇਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਹਾਲਾਂਕਿ ਜਿਵੇਂ ਹੀ ਉਹ ਅੰਦਰ ਆਏ ਤਾਂ ਕਪਿਲ ਸਮਝ ਗਏ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਹੈ।
ਹਾਲਾਂਕਿ ਜਦੋਂ ਤੱਕ ਕਪਿਲ ਕੁਝ ਕਹਿੰਦੇ, ਇੰਨੇ ਚਿਰ ਨੂੰ ਸ਼ਾਹਰੁਖ ਦੇ ਮੈਨੇਜਰ ਨੇ ਉਨ੍ਹਾਂ ਨੂੰ ਦੇਖਿਆ ਅਤੇ ਅੰਦਰ ਲੈ ਗਿਆ।। ਕਪਿਲ ਦੱਸਦੇ ਹਨ ਕਿ ਜਿਵੇਂ ਹੀ ਉਹ ਅੰਦਰ ਪਹੁੰਚੇ ਤਾਂ ਉਨ੍ਹਾਂ ਦੀ ਨਜ਼ਰ ਗੌਰੀ ਖਾਨ 'ਤੇ ਪਈ ਜੋ ਆਪਣੇ ਕੁਝ ਦੋਸਤਾਂ ਨਾਲ ਬੈਠੀ ਸੀ। ਜਦੋਂ ਕਪਿਲ ਨੇ ਗੌਰੀ ਨੂੰ ਹੈਲੋ ਕਿਹਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸ਼ਾਹਰੁਖ ਅੰਦਰ ਹਨ।
ਕਪਿਲ ਦਾ ਕਹਿਣਾ ਹੈ ਕਿ ਜਦੋਂ ਉਹ ਅੰਦਰ ਗਏ ਤਾਂ ਉਨ੍ਹਾਂ ਨੇ ਸ਼ਾਹਰੁਖ ਨੂੰ ਮਹਿਮਾਨਾਂ ਨਾਲ ਡਾਂਸ ਕਰਦੇ ਦੇਖਿਆ। ਕਾਮੇਡੀਅਨ ਮੁਤਾਬਕ ਜਿਵੇਂ ਹੀ ਮੈਂ ਸ਼ਾਹਰੁਖ ਕੋਲ ਗਿਆ ਤਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਕਿਹਾ, 'ਮਾਫ ਕਰਨਾ ਸ਼ਾਹਰੁਖ ਭਾਈ, ਮੇਰੀ ਚਚੇਰੀ ਭੈਣ ਇੱਥੇ ਆਈ ਸੀ ਅਤੇ ਉਹ ਤੁਹਾਡਾ ਘਰ ਦੇਖਣਾ ਚਾਹੁੰਦੀ ਸੀ, ਘਰ ਖੁੱਲ੍ਹਾ ਸੀ, ਇਸ ਲਈ ਅਸੀਂ ਅੰਦਰ ਆਏ'। ਕਪਿਲ ਦੇ ਮੁਤਾਬਕ, ਉਨ੍ਹਾਂ ਦੀ ਗੱਲ ਸੁਣ ਕੇ ਸ਼ਾਹਰੁਖ ਨੇ ਜਵਾਬ ਦਿੱਤਾ ਕਿ "ਜੇ ਮੇਰੇ ਬੈਡਰੂਮ ਦਾ ਦਰਵਾਜ਼ਾ ਖੁੱਲ੍ਹਾ ਹੇਵੇ ਤਾਂ ਕੀ ਉਹ ਉੱਥੇ ਵੀ ਆ ਜਾਣਗੇ? ਹਾਲਾਂਕਿ ਕਪਿਲ ਨੇ ਦਸਿਆ ਕਿ ਇਸ ਤੋਂ ਬਾਅਦ ਸ਼ਾਹਰੁਖ ਨੇ ਉਨ੍ਹਾਂ ਨਾਲ ਤੇ ਉਨ੍ਹਾਂ ਦੀ ਕਜ਼ਨ ਭੈਣ ਨਾਲ ਖੂਬ ਡਾਂਸ ਕੀਤਾ ਅਤੇ ਮੰਨਤ ਤੋਂ ਜਾਣ ਵਾਲੇ ਆਖਰੀ ਗੈਸਟ ਕਪਿਲ ਹੀ ਸੀ।