ਜਲੰਧਰ: ਬਾਲੀਵੁੱਡ ਨੇ ਇਸ ਸਾਲ ਕਈ ਸ਼ਾਹੀ ਵਿਆਹ ਦੇਖੇ ਤੇ ਕਈ ਵਿਆਹ ਅਜੇ ਸਾਲ ਦੇ ਆਖਰ ਤਕ ਹੋਣੇ ਬਾਕੀ ਹਨ। ਅਜਿਹੇ ‘ਚ ਇੱਕ ਹੋਰ ਵਿਆਹ ਹੈ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦਾ। ਕਲੱਬ ਕਬਾਨਾ ਨੇ ਬਾਲੀਵੁੱਡ ਤੇ ਦੇਸ਼ ਤੋਂ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ।



ਹਾਲ ਹੀ ‘ਚ ਕਪਿਲ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਆਪਣੇ ਵਿਆਹ ਦਾ ਸੱਦਾ ਵੀ ਦਿੱਤਾ ਹੈ। ਇਸ ‘ਤੇ ਬਿੱਗ ਬੀ ਨੇ ਹਾਮੀ ਵੀ ਭਰ ਦਿੱਤੀ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਕਪਿਲ, ਬਿੱਗ ਬੀ ਦੇ ਸ਼ੋਅ ‘ਤੇ ਨਜ਼ਰ ਆਏ ਸੀ ਜਿੱਥੇ ਬਿੱਗ ਬੀ ਨੇ ਕਪਿਲ ਨੂੰ ਵਿਆਹ ਲਈ ਕੁਝ ਟਿਪਸ ਵੀ ਦਿੱਤੇ।

ਅਮਿਤਾਭ ਨੇ ਕਪਿਲ ਨੂੰ ਕਿਹਾ, "ਪਤਨੀ ਕੁਝ ਵੀ ਕਹੇ ਉਸ ਤੋਂ ਪਹਿਲਾਂ ਤੁਸੀਂ ਸੌਰੀ ਬੋਲ ਦਿਓ। ਤੁਹਾਡੇ ਸਾਰੇ ਦੁਖ-ਦਰਦ ਦੂਰ ਹੋ ਜਾਣਗੇ।" ਅਮਿਤਾਭ ਨੇ ਕਪਿਲ ਦਾ ਸੱਦਾ ਸਵੀਕਾਰ ਤਾਂ ਕਰ ਲਿਆ ਹੈ ਪਰ ਉਹ ਕਿਹੜੀ ਪਾਰਟੀ ‘ਚ ਸ਼ਾਮਲ ਹੋਣਗੇ, ਇਹ ਅਜੇ ਕਲੀਅਰ ਨਹੀਂ।



ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਪਿਲ ਦੇ ਵਿਆਹ ਦੇ ਫੰਕਸ਼ਨ

10 ਦਸੰਬਰ ਨੂੰ ਕਪਿਲ ਦੀ ਭੈਣ ਦੇ ਘਰ ਭਗਵਤੀ ਜਾਗਰਣ ਹੈ।

11 ਦਸੰਬਰ ਨੂੰ ਜਲੰਧਰ ‘ਚ ਗਿੰਨੀ ਦੇ ਘਰ ਮਹਿੰਦੀ ਤੇ ਸੰਗੀਤ ਹੈ।

12 ਦਸੰਬਰ ਕਲੱਬ ਕਬਾਨਾ ‘ਚ ਹੈ ਵਿਆਹ।

14 ਦਸੰਬਰ ਨੂੰ ਅੰਮ੍ਰਿਤਸਰ ‘ਚ ਰਿਸੈਪਸ਼ਨ ਤੇ ਇਸ ਤੋਂ ਬਾਅਦ ਮੁੰਬਈ ‘ਚ ਰਿਸੈਪਸ਼ਨ ਪਾਰਟੀ।