ਕਪਿਲ ਸ਼ਰਮਾ ਸ਼ੋਅ ਦਾ ਇਹ ਵੀਡੀਓ ਸੋਨੀ ਟੀਵੀ ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ 'ਚ ਕ੍ਰਿਸ਼ਨਾ ਅਭਿਸ਼ੇਕ ਧਰਮਿੰਦਰ ਦੇ ਅੰਦਾਜ਼ ਵਿੱਚ ਸਾਹਮਣੇ ਆਏ, ਜਦਕਿ ਕਿਕੂ ਸ਼ਾਰਦਾ, ਸੰਨੀ ਦਿਓਲ ਦੇ ਬਣ ਬਹੁਤ ਸਾਰੇ ਚੁਟਕਲੇ ਸੁਣਾਉਂਦੇ ਨਜ਼ਰ ਆਏ। ਵੀਡੀਓ 'ਚ ਇਹ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਧਰਮਿੰਦਰ ਦੇ ਕਪੜਿਆਂ ਬਾਰੇ ਉਸ ਦਾ ਮਜ਼ਾਕ ਉੱਡਾ ਰਹੇ ਹਨ।
ਵੀਡੀਓ 'ਚ ਕਪਿਲ ਸ਼ਰਮਾ, ਧਰਮਿੰਦਰ ਬਣੇ ਕ੍ਰਿਸ਼ਨਾ ਅਭਿਸ਼ੇਕ ਨੂੰ ਕਹਿੰਦਾ ਹੈ, "ਤੁਸੀਂ ਧਰਮ ਜੀ ਹੋ, ਤਾਂ ਤੁਸੀਂ ਜੈਨੀਫਰ ਲੋਪੇਜ਼ ਵਾਂਗ ਕਿਉਂ ਖੜੇ ਹੋ।" ਕ੍ਰਿਸ਼ਨਾ ਅਭਿਸ਼ੇਕ ਕਹਿੰਦਾ ਹੈ, "ਫਰੌਕ ਜੈਨੀਫਰ ਲੋਪੇਜ਼ ਦੀ ਦਿਓਗੇ ਤਾਂ ਮੈਂ ਇਸ ਤਰ੍ਹਾਂ ਹੀ ਖੜਾ ਹੋਵਾਂਗਾ।" ਕ੍ਰਿਸ਼ਨਾ ਅਭਿਸ਼ੇਕ ਦਾ ਜਵਾਬ ਸੁਣਦਿਆਂ ਹੀ ਉੱਥੇ ਮੌਜੂਦ ਸਾਰੇ ਦਰਸ਼ਕ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਹਨ।