Kapil Sharma and Ginni Karwa Chauth: ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਅਤੇ ਟੀਵੀ ਦੀਆਂ ਸਾਰੀਆਂ ਹਸਤੀਆਂ ਨੇ ਵੀ ਇਸ ਦੌਰਾਨ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ। ਇਸ ਮੌਕੇ ਕਾਮੇਡੀਅਨ, ਹੋਸਟ ਅਤੇ ਐਕਟਰ ਕਪਿਲ ਸ਼ਰਮਾ ਨੇ ਵੀ ਆਪਣੀ ਪਤਨੀ ਗਿੰਨੀ ਦੇ ਨਾਲ ਇਹ ਤਿਉਹਾਰ ਮਨਾਇਆ। ਕਪਿਲ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਪਤਨੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਚੰਦਰਮਾ ਦੇ ਦਰਸ਼ਨ ਕਰਕੇ ਗਿੰਨੀ ਨੇ ਕਰਵਾ ਚੌਥ ਦਾ ਵਰਤ ਪੂਰਾ ਕੀਤਾ।


 


ਇਹ ਤਸਵੀਰਾਂ ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਹਨ। ਉਨ੍ਹਾਂ 'ਚ ਗਿੰਨੀ ਲਾਲ ਸਲਵਾਰ ਸੂਟ ਪਹਿਨੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਮੱਥੇ 'ਤੇ ਟੀਕਾ ਲਗਾਇਆ ਹੋਇਆ ਹੈ ਅਤੇ ਉਸ ਦੇ ਗਲੇ 'ਤੇ ਚੋਕਰ ਦਾ ਹਾਰ ਪਾਇਆ ਹੋਇਆ ਹੈ। ਦੁਲਹਨ ਦੀ ਤਰ੍ਹਾਂ ਪਹਿਨੇ ਹੋਏ ਗਿੰਨੀ ਬਹੁਤ ਖੂਬਸੂਰਤ ਲੱਗ ਰਹੀ ਹੈ, ਜਦਕਿ ਕਪਿਲ ਨੇ ਸਫੇਦ ਜੈਕੇਟ ਅਤੇ ਨੀਲੇ ਡੈਨੀਮ ਦੇ ਨਾਲ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਕਪਿਲ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਫੋਟੋ ਵਿੱਚ ਗਿੰਨੀ ਇੱਕ ਛਾਨਣੀ ਰਾਹੀਂ ਚਮਕਦੇ ਚੰਦ ਨੂੰ ਦੇਖਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਕਪਿਲ ਨੇ ਕੈਪਸ਼ਨ 'ਚ ਲਿਖਿਆ, 'ਵਿਆਹ ਤੋਂ ਬਾਅਦ ਮੋਬਾਈਲ ਕੈਮਰੇ 'ਤੇ ਪਹਿਲਾ ਫੋਟੋਸ਼ੂਟ। ਸਾਡੇ ਦੋਵਾਂ @ginnichatrath ਵੱਲੋਂ ਤੁਹਾਨੂੰ ਸਾਰਿਆਂ ਨੂੰ ਕਰਵਾ ਚੌਥ ਦੀਆਂ ਬਹੁਤ ਬਹੁਤ ਮੁਬਾਰਕਾਂ।'



ਪ੍ਰਸ਼ੰਸਕਾਂ ਨੇ ਗਿੰਨੀ ਦੇ ਨਾਲ ਕਪਿਲ ਸ਼ਰਮਾ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਹਨ। ਪ੍ਰਸ਼ੰਸਕਾਂ ਨੇ ਕਰਵਾ ਚੌਥ ਦੀ ਵਧਾਈ ਦਿੱਤੀ ਅਤੇ ਦੋਹਾਂ ਦੀ ਖੂਬ ਤਾਰੀਫ ਕੀਤੀ। ਇਸ ਦੇ ਨਾਲ ਹੀ ਕਾਮੇਡੀਅਨ ਭਾਰਤੀ ਸਿੰਘ ਨੇ ਵੀ ਉਨ੍ਹਾਂ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ। ਉਨ੍ਹਾਂ ਨੇ ਕਪਿਲ ਦੀਆਂ ਫੋਟੋਆਂ 'ਤੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ। ਕਪਿਲ ਅਤੇ ਗਿੰਨੀ ਦਾ ਵਿਆਹ 2018 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਵੱਡੀ ਬੇਟੀ ਦਾ ਨਾਂ ਅਨਾਇਰਾ ਅਤੇ ਬੇਟੇ ਦਾ ਨਾਂ ਤ੍ਰਿਸ਼ਾਨ ਹੈ।