ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੇ ਪਤਨੀ ਗਿੰਨੀ ਚਤੁਰਥ ਨੂੰ ਧੀ ਦੀ ਦਾਤ ਮਿਲੀ ਹੈ। ਕਪਿਲ ਨੇ ਟਵਿੱਟਰ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧੀਆਂ ਮਿਲਣੀਆਂ ਸ਼ੁਰੂ ਹੋ ਗਈਆਂ।


ਕਪਿਲ ਤੇ ਗਿੰਨੀ ਨੇ ਪਿਛਲੇ ਸਾਲ 12 ਦਸੰਬਰ ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਅੰਮ੍ਰਿਤਸਰ ਤੇ ਮੁੰਬਈ ਵਿੱਚ ਵੱਡੀਆਂ ਪਾਰਟੀਆਂ ਕੀਤੀਆਂ ਸੀ।