ਇਸ ਤੋਂ ਬਤਅਦ ਹੁਣ ਖ਼ਬਰਾਂ ਨੇ ਕਿ ਕਪਿਲ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ ਦੇਣ ਦੀ ਪਲਾਨਿੰਗ ਕਰ ਰਹੇ ਹਨ। ਜੀ ਹਾਂ, ਕਪਿਲ ਵਿਆਹ ਦੀ ਤੀਜੀ ਪਾਰਟੀ ਦਿੱਲੀ ‘ਚ ਹੋਸਟ ਕਰ ਰਹੇ ਹਨ। ਦਿੱਲੀ ‘ਚ ਹੋਣ ਵਾਲੀ ਪਾਰਟੀ ਫਰਵਰੀ ‘ਚ ਹੋਵੇਗੀ, ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਸ ਮਹਿਮਾਨ ਹੋਣਗੇ।
ਇਸ ਦੇ ਨਾਲ ਹੀ ਦਿੱਲੀ ‘ਚ ਹੋਣ ਵਾਲੀ ਪਾਰਟੀ ‘ਚ ਦੋਵਾਂ ਦੇ ਕਰੀਬੀ ਮਹਿਮਾਨ, ਨਾਮੀ ਨੇਤਾ ਅਤੇ ਸ਼ਾਹੀ ਲੋਕ ਮਹਿਮਾਨ ਹੋ ਸਕਦੇ ਹਨ। ਇਸ ਪਾਰਟੀ ਦਾ ਅਤੇ ਪਾਰਟੀ ਦੀ ਤਾਰੀਖ ਦਾ ਐਲਾਨ ਕਪਿਲ ਕਦੋਂ ਕਰਦੇ ਹਨ ਇਸ ਦੀ ਉੜੀਕ ਸਭ ਨੂੰ ਹੈ।
ਫਿਲਹਾਲ ਕਪਿਲ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ। ਕਾਫੀ ਅਰਸੇ ਬਾਅਦ ਟੀਵੀ ‘ਤੇ ਉਨ੍ਹਾਂ ਨੇ ਚੰਗੀ ਵਾਪਸੀ ਕੀਤੀ ਹੈ ਅਤੇ ਹੁਣ ਉਹ ਆਪਣੀ ਲ਼ਾਈਫ ‘ਚ ਖੁਸ਼ ਵੀ ਹੈ।