Kapil Sharma With Sunil Grover: ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ। ਆਖਰਕਾਰ ਹੁਣ ਦਰਸ਼ਕਾਂ ਦੀ ਇਹ ਉਡੀਕ ਖਤਮ ਹੋ ਗਈ ਹੈ। ਗੁੱਥੀ ਫੇਮ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਇੱਕ ਵਾਰ ਫਿਰ ਨਵੇਂ ਸ਼ੋਅ ਵਿੱਚ ਆਉਣ ਲਈ ਤਿਆਰ ਹਨ। 


ਇਹ ਵੀ ਪੜ੍ਹੋ: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ


ਇੱਕ ਵਾਰ ਫਿਰ ਤੋਂ ਗੁੱਥੀ ਬਣ ਲਾਉਣਗੇ ਖੂਬ ਰੌਣਕਾਂ
ਕਪਿਲ ਸ਼ਰਮਾ ਲੰਬੇ ਸਮੇਂ ਤੋਂ ਛੋਟੇ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਸੀ- 'ਘਰ ਬਦਲਿਆ ਹੈ, ਪਰਿਵਾਰ ਨਹੀਂ'। ਉਸ ਸਮੇਂ ਪ੍ਰਸ਼ੰਸਕਾਂ ਨੂੰ ਜ਼ਿਆਦਾ ਸਮਝ ਨਹੀਂ ਸੀ ਆ ਰਹੀ ਸੀ ਪਰ ਹੁਣ ਖੁਲਾਸਾ ਹੋਇਆ ਹੈ ਕਿ ਕਪਿਲ ਸ਼ਰਮਾ ਹੁਣ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਲੈ ਕੇ ਆਏ ਹਨ। ਹੁਣ ਇੱਕ ਵਾਰ ਫਿਰ ਕਪਿਲ ਅਤੇ ਸੁਨੀਲ ਇਕੱਠੇ ਨਜ਼ਰ ਆਉਣਗੇ।









ਹਾਲ ਹੀ 'ਚ Netflix ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਦੋਨੋਂ ਇੱਕ ਦੂਜੇ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਹਨ। ਫਿਰ ਹੌਲੀ-ਹੌਲੀ ਪੂਰੀ ਟੀਮ ਯਾਨੀ ਕਿਕੂ ਸ਼ਾਰਦਾ, ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਵੀ ਪਹੁੰਚ ਜਾਂਦੇ ਹਨ। ਵੀਡੀਓ 'ਚ ਕਪਿਲ ਸ਼ਰਮਾ ਦੀ ਪੂਰੀ ਟੀਮ ਹੱਸਦੀ ਅਤੇ ਮਜ਼ਾਕ ਕਰਦੀ ਨਜ਼ਰ ਆ ਰਹੀ ਹੈ।


ਕਪਿਲ ਅਤੇ ਸੁਨੀਲ ਦਾ ਸਾਲ 2017 'ਚ ਹੋਇਆ ਸੀ ਝਗੜਾ
ਤੁਹਾਨੂੰ ਦੱਸ ਦੇਈਏ ਕਿ ਸਾਲ 2017 ਵਿੱਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਵਿੱਚ ਕਾਫੀ ਗਹਿਰਾ ਝਗੜਾ ਹੋਇਆ ਸੀ।ਖਬਰਾਂ ਦੀ ਮੰਨੀਏ ਤਾਂ ਕਪਿਲ ਅਤੇ ਸੁਨੀਲ ਦੇ ਵਿੱਚ ਫਲਾਈਟ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਉਦੋਂ ਤੋਂ ਦੋਵਾਂ ਨੇ ਇਕੱਠੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਰ ਹੁਣ ਪ੍ਰਸ਼ੰਸਕ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖ ਸਕਣਗੇ। 


ਇਹ ਵੀ ਪੜ੍ਹੋ: ਗੈਰੀ ਸੰਧੂ ਦੀ ਐਲਬਮ 'ਸਟਿੱਲ ਹੇਅਰ' ਰਿਲੀਜ਼, ਨੀਰੂ ਬਾਜਵਾ ਨਾਲ ਇਸ ਗਾਣੇ 'ਚ ਰੋਮਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ