ਗੀਤਾਂ ਦੀ ਮਸ਼ੀਨ ਯਾਨੀ ਕਰਨ ਔਜਲਾ ਨੇ ਆਪਣੀ ਦਰਿਆਦਿਲੀ ਦਿਖਾਈ ਹੈ। ਉਨ੍ਹਾਂ ਨੇ ਇਕ 15 ਸਾਲ ਦੇ ਲੋੜਵੰਦ ਬੱਚੇ ਦੀ ਮਦਦ ਕੀਤੀ ਹੈ। ਇਨੀ ਦਿਨੀਂ ਇੰਟਰਨੈਟ 'ਤੇ ਇਕ 15 ਸਾਲ ਦੇ ਬੱਚੇ ਲਵਪ੍ਰੀਤ ਸਿੰਘ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲਾ ਹੈ। ਉਹ ਖੰਨਾ ਸ਼ਹਿਰ ਦੀਆਂ ਗਲੀਆਂ ਵਿਚ ਘਰ ਦੀਆਂ ਮਜਬੂਰੀਆਂ ਦੇ ਕਰਕੇ ਸਬਜ਼ੀਆਂ ਵੇਚਦਾ ਹੈ। 


 


ਲਵਪ੍ਰੀਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਵੀਡੀਓ ਕਰਨ ਔਜਲਾ ਤੱਕ ਪਹੁੰਚੀ, ਤਾਂ ਇਹ ਵੀਡੀਓ ਕਰਨ ਨੂੰ ਵੀ ਭਾਵੁਕ ਕਰ ਗਈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ ਕਿ ਉਸ ਨੂੰ ਇਸ ਬੱਚੇ ਦਾ ਕੋਨਟੈਕਟ ਚਾਹੀਦਾ ਹੈ ਜੇਕਰ ਕਿਸੇ ਕੋਲ ਹੈ ਤਾਂ ਉਹ ਮੈਨੂੰ ਦੇਵੇ। ਬਸ ਕੁਝ ਦੇਰ ਵਿਚ ਹੀ ਕਰਨ ਕੋਲ ਇਸ ਬੱਚੇ ਦੀ ਡਿਟੇਲ ਪਹੁੰਚ ਗਈ ਤੇ ਕਰਨ ਨੇ ਇਸ ਬੱਚੇ ਦੀ ਮਦਦ ਦਾ ਫੈਸਲਾ ਕੀਤਾ। ਆਪਣੀ ਅਗਲੀ ਪੋਸਟ ਵਿਚ ਕਰਨ ਔਜਲਾ ਨੇ ਲਿਖਿਆ, ''ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਮੈਨੂੰ ਇਸ ਬੱਚੇ ਦੀ ਡਿਟੇਲ ਮਿਲ ਗਈ ਹੈ। ਮੇਰੇ ਕੋਲ ਜਿਨ੍ਹਾਂ ਹੋ ਸਕਿਆ ਮੈਂ ਇਸ ਬੱਚੇ ਦੀ ਮਦਦ ਕਰਾਂਗਾ।"


 


ਔਜਲਾ ਨੇ ਅੱਗੇ ਕਿਹਾ, "ਪਰ ਇਥੇ ਇਕ ਗੱਲ ਹੈ ਜੋ ਮੈਂ ਆਪ ਸਭ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ। ਇਸ ਤਰ੍ਹਾਂ ਦੀ ਮਜਬੂਰੀ ਵਾਲਾ ਇਹ ਇੱਕਲਾ ਬੱਚਾ ਨਹੀਂ ਹੈ ਏਦਾਂ ਦੇ ਕਈ ਹੋਰ ਹੋਣਗੇ ਜਿੰਨਾ ਨੂੰ ਸਾਡੇ ਵਲੋਂ ਮਦਦ ਦੀ ਲੋੜ ਹੈ। ਮੈਂ ਉਮੀਦ ਕਰਦਾ ਕਿ ਆਪ ਸਭ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਜਰੂਰ ਆਓਗੇ। ਸਾਡੀ ਸਰਕਾਰ ਨੇ ਕਦੇ ਵੀ ਕਿਸੇ ਦੀ ਸਾਰ ਨਹੀਂ ਲਈ, ਅਤੇ ਇਹ ਉਹ ਸਮਾਂ ਹੈ ਜਦ ਇਕ ਇਨਸਾਨ ਨੂੰ ਦੂਜੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ।"


 


ਆਪਣੇ ਇਸ ਕਦਮ ਦੇ ਨਾਲ ਕਰਨ ਔਜਲਾ ਨੇ ਇਕ ਕਲਾਕਾਰ ਦੀ ਦਰਿਆਦਿਲੀ ਦਿਖਾਈ ਤੇ ਇਸ ਕਦਮ ਨਾਲ ਆਪਣੇ ਫੈਨਜ਼ ਦਾ ਦਿਲ ਇਕ ਵਾਰ ਫਿਰ ਜਿੱਤਿਆ ਹੈ।