ਗੀਤਾਂ ਦੀ ਮਸ਼ੀਨ ਕਰਨ ਔਜਲਾ ਨੇ ਹੁਣ ਤਕ ਕਈ ਸਿੰਗਲ ਟਰੈਕਸ ਰਿਲੀਜ਼ ਕੀਤੇ ਤੇ ਕਈ ਹੀ ਗਾਣੇ ਲਿਖੇ ਹਨ। ਪਰ ਹੁਣ ਤਕ ਕਰਨ ਔਜਲਾ ਦੀ ਕੋਈ ਫੁਲ ਫਲੈਜ਼ ਐਲਬਮ ਨਹੀਂ ਆਈ। ਕਰਨ ਦਾ ਹਰ ਫੈਨ ਉਨ੍ਹਾਂ ਦੀ ਐਲਬਮ ਦਾ ਵੇਟ ਕਰ ਰਿਹਾ ਹੈ। ਅਜਿਹਾ ਨਹੀਂ ਹੈ ਕਿ ਕਰਨ ਐਲਬਮ ਨਹੀਂ ਕਰਨਾ ਚਾਹੁੰਦੇ। ਕਰਨ ਔਜਲਾ ਪਿਛਲੇ ਤਕਰੀਬਨ 1 ਸਾਲ ਤੋਂ ਆਪਣੀ ਡੈਬਿਊ ਐਲਬਮ ਤਿਆਰ ਕਰਨ 'ਚ ਲੱਗੇ ਹੋਏ ਹਨ। 


 


ਕਰਨ ਔਜਲਾ ਦੀ ਇਸ ਐਲਬਮ ਨੂੰ ਗ੍ਰੈਂਡ ਬਣਾਉਣ ਦੇ ਲਈ ਇਸ ਐਲਬਮ ਦਾ ਮਿਊਜ਼ਿਕ tru skool ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ Tru skool ਮੋਸਟ ਫਾਈਨ ਮਿਊਜ਼ਿਕ ਪ੍ਰੋਡਿਊਸਰ ਹਨ। ਹਰ ਕੋਈ Tru skool ਦੇ ਨਾਲ ਕੰਮ ਕਰਨਾ ਚਾਹੁੰਦਾ ਹੈ। ਪਰ Tru skool ਹਰ ਕਿਸੇ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ। TruSkool ਨੂੰ ਜ਼ਿਆਦਾਤਰ ਦਿਲਜੀਤ ਦੋਸਾਂਝ ਦੇ ਗੀਤ ਤਿਆਰ ਕਰਦੇ ਦੇਖਿਆ ਗਿਆ ਹੈ। 


 


ਕਰਨ ਔਜਲਾ ਦੀ ਇਸ ਐਲਬਮ ਦਾ ਨਾਮ Diamond in Dirt ਹੋਵੇਗਾ। ਇਸ ਐਲਬਮ ਦੇ ਵਿਚ 9 ਤੋਂ 10 ਗੀਤ ਹੋ ਸਕਦੇ ਹਨ। ਐਲਬਮ ਦੇ ਇਸ ਟਾਈਟਲ ਦਾ ਖੁਲਾਸਾ ਵੀ ਕਰਨ ਨੇ ਹਾਲ ਹੀ ਦੇ ਵਿਚ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕੀਤਾ ਸੀ। ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕਰ ਕਰਨ ਨੇ ਨਾਲ ਆਪਣੀ ਡੈਬਿਊ ਐਲਬਮ ਦੇ ਟਾਈਟਲ ਦਾ ਨਾਮ ਆਪਣੇ ਫੈਨਜ਼ ਦੇ ਨਾਲ ਰਿਵੀਲ ਕੀਤਾ।


 


ਕਰਨ ਔਜਲਾ ਦੇ ਫੈਨਜ਼ ਐਲਬਮ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਹੁਣ ਕਰਨ ਦੀ ਸਟੋਰੀ ਦੇਖਣ ਤੋਂ ਬਾਅਦ ਫੈਨਜ਼ ਦਾ ਇੰਤਜ਼ਾਰ ਹੋਰ ਵੱਧ ਗਿਆ ਹੈ। ਇਸ ਸਾਲ ਐਲਬਮ ਦੇ ਗਾਣਿਆਂ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਉਮੀਦ ਹੈ ਕਰਨ ਦੀ ਇਹ ਗ੍ਰੈਂਡ ਐਲਬਮ ਗ੍ਰੈਂਡ ਰਿਕਾਰਡ ਕਾਇਮ ਕਰੇਗੀ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904