ਮੁੰਬਈ: ਡਿੰਪਲ ਕਪਾਡੀਆ ਦਾ ਭਾਣਜਾ ਕਰਨ ਕਪਾਡੀਆ ਜਲਦੀ ਹੀ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਵਾਲਾ ਹੈ। ਉਹ ਫ਼ਿਲਮ ‘ਬਲੈਂਕ’ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਹੈ। ਇਸ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੀ ਖਾਸ ਗੱਲ ਹੈ ਕਿ ਫ਼ਿਲਮ ‘ਚ ਕਰਨ ਨਾਲ ਇੱਕ ਅਹਿਮ ਕਿਰਦਾਰ ‘ਚ ਸੰਨੀ ਦਿਓਲ ਹੋਣਗੇ। ‘ਬਲੈਂਕ’ ਇੱਕ ਐਕਸ਼ਨ ਡ੍ਰਾਮਾ ਹੋਣ ਵਾਲੀ ਹੈ ਜਿਸ ਦਾ ਪੋਸਟਰ ਕਾਫੀ ਯੂਨੀਕ ਹੈ। ਇਸ ‘ਚ ਫ਼ਿਲਮ ਦਾ ਕੋਈ ਸਟਾਰ ਨਹੀਂ ਸਗੋਂ ਫ਼ਿਲਮ ਦਾ ਟਾਈਟਲ ਤੇ ਰਿਲੀਜ਼ ਡੇਟ ਲਿਖੀ ਹੋਈ ਹੈ। ਬੇਹਜਦ ਖੰਬਾਟਾ ਦੇ ਡਾਇਰੈਕਸ਼ਨ ‘ਚ ਬਣਨ ਵਾਲੀ ਫ਼ਿਲਮ ਧਮਾਕੇਦਾਰ ਐਕਸ਼ਨ ਡ੍ਰਾਮਾ ਹੈ। ਫ਼ਿਲਮ 3 ਮਈ ਨੂੰ ਸਿਨੇਮਾਘਰਾਂ ‘ਚ ਪਹੁੰਚ ਰਹੀ ਹੈ। ਕਰਨ ਕਪਾਡੀਆ ਐਕਸ਼ਨ ਫ਼ਿਲਮ ‘ਚ ਕੰਮ ਕਰਨਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਆਪਣੀ ਫਿੱਟਨੈੱਸ ਤੇ ਬਾਡੀ ‘ਤੇ ਧਿਆਨ ਦਿੱਤਾ ਹੈ। ਕਰਨ ਨੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਲਈ ਹੈ। ਫ਼ਿਲਮ ਦੇ ਡਾਇਰੈਕਟਰ ਖੁਦ ਸੰਨੀ ਦਿਓਲ ਦੇ ਫੈਨ ਹਨ।