ਮੁੰਬਈ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਕਾਫੀ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਜਲਦੀ ਹੀ ਕਰੀਨਾ ਟੀਵੀ ਸ਼ੋਅ ‘ਚ ਵੀ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਰਿਪੋਰਟਾਂ ਦੀ ਮੰਨੀਏ ਤਾਂ ਕਰੀਨਾ ਦਾ ਟੀਵੀ ‘ਤੇ ਆਉਣਾ ਲਗਪਗ ਤੈਅ ਹੈ। ਕਰੀਨਾ ਜ਼ੀ ਟੀਵੀ ਦੇ ਡਾਂਸ ਸ਼ੋਅ ‘ਚ ਨਜ਼ਰ ਆ ਸਕਦੀ ਹੈ ਜਿਸ ‘ਚ ਕਰੀਨਾ ਬਤੌਰ ਜੱਜ ਨਜ਼ਰ ਆਵੇਗੀ।

ਹਾਲ ਹੀ ‘ਚ ਚੈਨਲ ਨੇ ਕਰੀਨਾ ਨਾਲ ਇਸ ਬਾਰੇ ਮੁਲਾਕਾਤ ਕਰ ਚੁੱਕਿਆ ਹੈ ਤੇ ਕਈ ਮੀਟਿੰਗਾਂ ਤੋਂ ਬਾਅਦ ਫਾਈਨਲ ਕੀਤਾ ਜਾ ਰਿਹਾ ਹੈ ਕਿ ਕਰੀਨਾ ਦੇ ਇਸ ਡੈਬਿਊ ਨੂੰ ਵੱਡੇ ਪੱਥਰ ‘ਤੇ ਕੀਤਾ ਜਾਵੇਗਾ। ‘ਡਾਂਸ ਇੰਡੀਆ ਡਾਂਸ’ ਨੂੰ ਇਸ ਸਾਲ ਕਰੀਨਾ ਨਾਲ ਬੌਸਕੋ ਤੇ ਰੈਪਰ ਬਾਦਸ਼ਾਹ ਜੱਜ ਕਰ ਸਕਦੇ ਹਨ। ਸ਼ੋਅ ਇਸੇ ਮਹੀਨੇ ਸ਼ੁਰੂ ਹੋਣਾ ਹੈ।

ਫਿਲਹਾਲ ਕਰੀਨਾ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਲਈ ਲੰਦਨ ਜਾਣ ਵਾਲੀ ਹੈ। ਇਸ ‘ਚ ਕਰੀਨਾ ਪਹਿਲੀ ਵਾਰ ਇਰਫਾਨ ਖ਼ਾਨ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਰੀਨਾ ਕੋਲ ‘ਤਖ਼ਤ’ ਤੇ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੁੱਡ ਨਿਊਜ਼’ ਹੈ।