ਕਾਰਤਿਕ ਆਰੀਅਨ ਨੇ ਇਕ ਅਜਿਹਾ ਧਮਾਕਾ ਕੀਤਾ, ਜਿਸ ਦੀ ਗੂੰਜ ਹਰ ਪਾਸੇ ਹੋ ਗਈ ਹੈ। ਜੀ ਹਾਂ, ਕਾਰਤਿਕ ਆਰੀਅਨ ਦੀ ਫ਼ਿਲਮ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਰਾਈਟਸ ਖਰੀਦਣ ਲਈ Amazon ਤੇ ਹੌਟਸਟਾਰ ਵਰਗੇ ਡਿਜੀਟਲ ਪਲੇਟਫਾਰਮ ਵੀ ਰੇਸ 'ਚ ਸ਼ਾਮਿਲ ਸੀ, ਪਰ ਬਾਜੀ Netflix ਨੇ ਮਾਰੀ ਹੈ।
ਕਾਰਤਿਕ ਆਰੀਅਨ ਦੀ ਫ਼ਿਲਮ 'ਧਮਾਕਾ' 135 ਕਰੋੜ 'ਚ ਵਿਕ ਗਈ ਹੈ। ਇਸ ਤੋਂ ਪਹਿਲਾ ਅਕਸ਼ੇ ਕੁਮਾਰ ਦੀ ਫ਼ਿਲਮ 'ਲਕਸ਼ਮੀ ਬੌਮਬ' Hotstar 'ਤੇ 110 ਕਰੋੜ 'ਚ ਵਿਕੀ ਸੀ। ਇਸ ਤੋਂ ਇਲਾਵਾ ਵਰੁਣ ਧਵਨ ਦੀ ਫ਼ਿਲਮ ਕੂਲੀ no .1 ਦੇ ਡਿਜੀਟਲ ਰਾਈਟ 190 ਕਰੋੜ 'ਚ ਵਿਕੇ ਸੀ।
ਪਰ ਲਗਦਾ ਹੈ ਕਿ ਕਾਰਤਿਕ 'ਤੇ ਭਰੋਸਾ ਜ਼ਿਆਦਾ ਹੈ। ਇਹ ਫ਼ਿਲਮ ਕੋਰੀਅਨ ਫ਼ਿਲਮ 'THE TEROR LIVE' ਦਾ ਹਿੰਦੀ ਰੀਮੇਕ ਹੈ। ਇਸ ਦੀ ਸ਼ੂਟਿੰਗ ਕਾਰਤਿਕ ਨੇ ਸਿਰਫ 10 ਦਿਨ 'ਚ ਪੂਰੀ ਕਰ ਲਈ ਸੀ। ਕੋਰੋਨਾਵਾਇਰਸ ਦੇ ਕਾਰਨ ਇਸ ਫ਼ਿਲਮ ਨੂੰ ਇਕ Hotel 'ਚ ਸ਼ੂਟ ਕੀਤਾ ਗਿਆ ਸੀ।
ਕਾਰਤਿਕ ਨੇ ਇਸ ਫ਼ਿਲਮ ਦੀ ਡਬਿੰਗ ਵੀ ਪੂਰੀ ਕਰ ਲਈ ਹੈ। ਇਸ ਫ਼ਿਲਮ ਦਾ ਟੀਜ਼ਰ ਵੀ ਜ਼ਬਰਦਤ ਹੈ, ਜਿਸ 'ਚ ਕਾਰਤਿਕ ਇਕ Journalist ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। 135 ਕਰੋੜ 'ਚ ਵਿਕੀ ਇਸ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾ ਹੀ ਧਮਾਕਾ ਕਰ ਦਿੱਤਾ ਹੈ, ਪਰ ਹੁਣ ਰਿਲੀਜ਼ ਤੋਂ ਬਾਅਦ 'ਧਮਾਕਾ' ਹੁੰਦਾ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ।