Kartik Aaryan Dating Hrithik Roshan Cousin Pashmina Roshan: ਬਾਲੀਵੁੱਡ ਦੇ ਹੈਂਡਸਮ ਹੰਕ ਕਾਰਤਿਕ ਆਰੀਅਨ ਨੇ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਏ ਹਨ, ਪਰ ਇਸ ਵਾਰ ਉਨ੍ਹਾਂ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਉਨ੍ਹਾਂ ਦੀ ਫਿਲਮ ਜਾਂ ਕੋਈ ਨਵਾਂ ਗੀਤ ਨਹੀਂ, ਸਗੋਂ ਉਨ੍ਹਾਂ ਦਾ ਤਾਜ਼ਾ ਰਿਸ਼ਤਾ ਹੈ। ਜੀ ਹਾਂ, ਉੱਡਦੀ ਖਬਰ ਮੁਤਾਬਕ ਕਾਰਤਿਕ ਆਰੀਅਨ ਰਿਤਿਕ ਰੌਸ਼ਨ ਦੀ ਭੈਣ ਪਸ਼ਮੀਨਾ ਰੌਸ਼ਨ ਨੂੰ ਡੇਟ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਕਾਰਤਿਕ ਆਰੀਅਨ ਦੀਆਂ ਮਹਿਲਾ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ ਹੈ। ਕਾਰਤਿਕ ਆਰੀਅਨ ਦੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਉਨ੍ਹਾਂ ਦੀ ਪਰਸਨਲ ਲਾਈਫ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆ ਰਹੀ ਹੈ। ਕਾਰਤਿਕ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਜਾਣਨ ਲਈ ਫੈਨਜ਼ ਹਮੇਸ਼ਾ ਹੀ ਉਤਸ਼ਾਹਿਤ ਰਹਿੰਦੇ ਹਨ।
ਪਿੰਕਵਿਲਾ ਦੀ ਤਾਜ਼ਾ ਰਿਪੋਰਟ ਮੁਤਾਬਕ ਕਾਰਤਿਕ ਆਰੀਅਨ ਅਤੇ ਰਿਤਿਕ ਦੀ ਭੈਣ ਪਸ਼ਮੀਨਾ ਦੀ ਮੁਲਾਕਾਤ ਦਾ ਸਿਲਸਿਲਾ ਵਧਣ ਲੱਗਾ ਹੈ। ਪਸ਼ਮੀਨਾ ਅਤੇ ਕਾਰਤਿਕ ਦੀ ਡੂੰਘੀ ਦੋਸਤੀ ਹੁਣ ਨਵਾਂ ਮੋੜ ਲੈਂਦੀ ਨਜ਼ਰ ਆ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਕਾਰਤਿਕ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਸ਼ਮੀਨਾ ਨਾਲ ਕੁਆਲਿਟੀ ਟਾਈਮ ਬਿਤਾਉਣਾ ਪਸੰਦ ਕਰਦੇ ਹਨ। ਇੱਕ ਵਾਰ ਦੋਵਾਂ ਨੇ ਪਾਪਰਾਜ਼ੀ ਯਾਨਿ ਪੱਤਰਕਾਰ ਨੂੰ ਬੇਵਕੂਫ ਬਣਾਉਣ ਲਈ ਆਪਣੀਆਂ ਗੱਡੀਆਂ ਡਰਾਈਵਰ ਕੋਲ ਹੀ ਛੱਡ ਦਿੱਤੀਆਂ ਤੇ ਕਿਸੇ ਹੋਰ ਸਾਧਨ ਰਾਹੀਂ ਦੋਵੇਂ ਕਿਤੇ ਚਲੇ ਗਏ।
ਜਦੋਂ ਤੋਂ ਕਾਰਤਿਕ ਆਰੀਅਨ ਅਤੇ ਪਸ਼ਮੀਨਾ ਦੇ ਰਿਸ਼ਤੇ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਉੱਡਣੀਆਂ ਸ਼ੁਰੂ ਹੋਈਆਂ ਹਨ, ਕਾਰਤਿਕ ਦੇ ਪ੍ਰਸ਼ੰਸਕ ਪਸ਼ਮੀਨਾ ਬਾਰੇ ਜਾਣਨ ਲਈ ਬੇਤਾਬ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਸ਼ਮੀਨਾ ਰਿਤਿਕ ਰੌਸ਼ਨ ਦੀ ਚਚੇਰੀ ਭੈਣ ਹੈ। ਪਸ਼ਮੀਨਾ ਰੌਸ਼ਨ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਪਸ਼ਮੀਨਾ ਰੌਸ਼ਨ ਨੂੰ ਸ਼ਾਹਿਦ ਕਪੂਰ ਦੀ ਫਿਲਮ 'ਇਸ਼ਕ ਵਿਸ਼ਕ' ਦੇ ਸੀਕਵਲ 'ਚ ਕਾਸਟ ਕੀਤਾ ਗਿਆ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਦੋਨੋਂ ਆਪਣੇ ਰਿਸ਼ਤੇ ਦੀ ਖਬਰ 'ਤੇ ਕਦੋਂ ਮੋਹਰ ਲਗਾਉਂਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਰਤਿਕ ਸਾਰਾ ਅਲੀ ਖਾਨ ਨੂੰ ਡੇਟ ਕਰਦੇ ਸੀ, ਪਰ ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ ਅਤੇ ਬ੍ਰੇਕਅੱਪ ਹੋ ਗਿਆ।