Karva Chauth 2023: ਇਸ ਸਾਲ ਕਰਵਾ ਚੌਥ ਦਾ ਤਿਉਹਾਰ 1 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਹਰ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਉਹ ਰਾਤ ਨੂੰ ਚੰਦਰਮਾ ਅਤੇ ਆਪਣੇ ਪਤੀ ਦੇ ਚਿਹਰੇ ਨੂੰ ਦੇਖ ਕੇ ਆਪਣਾ ਵਰਤ ਤੋੜਦੀ ਹੈ। ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨਾ ਸਿਰਫ ਆਮ ਲੋਕ ਬਲਕਿ ਬਾਲੀਵੁੱਡ ਸੈਲੇਬਸ ਵੀ ਇਸ ਦਿਨ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਫਿਲਮਾਂ 'ਚ ਵੀ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ 'ਚ ਕਰਵਾ ਚੌਥ 'ਤੇ ਪਹਿਲੀ ਵਾਰ ਗੀਤ ਕਦੋਂ ਫਿਲਮਾਇਆ ਗਿਆ ਸੀ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸਾਂਗੇ।


ਇਹ ਵੀ ਪੜ੍ਹੋ: 400 ਮੀਟਰ ਰੇਸ 'ਚ ਅੰਗਦ ਬੇਦੀ ਜਿੱਤਿਆ ਗੋਲਡ, ਮੈਡਲ ਲੈਣ ਤੋਂ ਬਾਅਦ ਮਰਹੂਮ ਪਿਤਾ ਨੂੰ ਯਾਦ ਭਾਵੁਕ ਹੋਇਆ ਐਕਟਰ


ਕਰਵਾ ਚੌਥ ਦਾ ਪਹਿਲਾ ਗੀਤ ਇਸ ਫਿਲਮ 'ਚ ਫਿਲਮਾਇਆ ਗਿਆ ਸੀ
ਬਾਲੀਵੁੱਡ 'ਚ ਇਸ ਦੀ ਸ਼ੁਰੂਆਤ 49 ਸਾਲ ਪਹਿਲਾਂ 1964 'ਚ ਰਿਲੀਜ਼ ਹੋਈ ਫਿਲਮ 'ਬਹੂ ਬੇਟੀ' ਨਾਲ ਹੋਈ ਸੀ। ਇਹ ਬਲੈਕ ਐਂਡ ਵ੍ਹਾਈਟ ਫਿਲਮ ਸੀ। ਇਸ ਫਿਲਮ ਵਿੱਚ ਸਭ ਤੋਂ ਪਹਿਲਾਂ ਕਰਵਾ ਚੌਥ ਮਨਾਇਆ ਗਿਆ ਸੀ ਅਤੇ ਇਸ ਉੱਤੇ ਇੱਕ ਗੀਤ ਵੀ ਫਿਲਮਾਇਆ ਗਿਆ ਸੀ। ਗੀਤ ਦਾ ਨਾਂ ਸੀ 'ਆਜ ਹੈ ਕਰਵਾ ਚੌਥ ਸਖੀ'। ਉਸ ਸਮੇਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਆਸ਼ਾ ਭੌਂਸਲੇ ਨੇ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਥੇ ਹੀ ਇਸ ਗੀਤ 'ਚ ਅਭਿਨੇਤਰੀ ਮਾਲਾ ਸਿਨਹਾ ਅਤੇ ਮੁਮਤਾਜ਼ ਨਜ਼ਰ ਆਈਆਂ ਸਨ। ਗੀਤ 'ਚ ਸਾਰੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਹਰ ਕੋਈ ਹੱਥਾਂ 'ਚ ਪੂਜਾ ਦੀ ਥਾਲੀ ਲੈ ਕੇ ਗੀਤ ਦੇ ਨਾਲ-ਨਾਲ ਡਾਂਸ ਕਰ ਰਿਹਾ ਹੈ।



ਫਿਲਮ 'ਚ ਇਹ ਮਹਾਨ ਕਲਾਕਾਰ ਨਜ਼ਰ ਆਏ ਸਨ
ਫਿਲਮ ਦਾ ਨਿਰਦੇਸ਼ਨ ਟੀ ਪ੍ਰਕਾਸ਼ ਰਾਓ ਨੇ ਕੀਤਾ ਸੀ, ਜਿਸ ਵਿੱਚ ਅਸ਼ੋਕ ਕੁਮਾਰ, ਮਾਲਾ ਸਿਨਹਾ, ਜੋਏ ਮੁਖਰਜੀ, ਮਹਿਮੂਦ ਅਤੇ ਮੁਮਤਾਜ਼ ਵਰਗੇ ਮਹਾਨ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਸਨ। ਇਹ ਫਿਲਮ ਇਕ ਔਰਤ-ਮੁਖੀ (Women Centric) ਫਿਲਮ ਸੀ, ਜਿਸ ਵਿਚ ਮਾਲਾ ਸਿਨਹਾ ਨੇ ਸ਼ਾਂਤਾ ਨਾਂ ਦਾ ਕਿਰਦਾਰ ਨਿਭਾਇਆ ਸੀ ਜੋ ਆਪਣੀ ਆਜ਼ਾਦੀ ਅਤੇ ਸਨਮਾਨ ਲਈ ਸਮਾਜ ਦੇ ਖਿਲਾਫ ਖੜ੍ਹੀ ਹੈ।


ਤੁਹਾਨੂੰ ਦੱਸ ਦਈਏ ਕਿ ਉਦੋਂ ਤੋਂ ਹੀ ਬਾਲੀਵੁੱਡ ਵਿੱਚ ਇਹ ਸਿਲਸਿਲਾ ਚੱਲ ਰਿਹਾ ਹੈ। ਹੁਣ ਤੱਕ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕਰਵਾ ਚੌਥ 'ਤੇ ਗੀਤ ਬਣ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਤੁਸੀਂ ਉਨ੍ਹਾਂ ਗੀਤਾਂ ਨਾਲ ਆਪਣੇ ਕਰਵਾ ਚੌਥ ਨੂੰ ਹੋਰ ਖਾਸ ਬਣਾ ਸਕਦੇ ਹੋ। 


ਇਹ ਵੀ ਪੜ੍ਹੋ: ਅੰਕਿਤ ਲੋਖੰਡੇ ਦਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਕਿਉਂ ਹੋਇਆ ਸੀ ਬ੍ਰੇਕਅੱਪ, ਅਦਾਕਾਰਾ ਨੇ ਬਿੱਗ ਬੌਸ ਦੇ ਘਰ 'ਚ ਕੀਤੇ ਕਈ ਖੁਲਾਸੇ